ਨਵੀਂ ਦਿੱਲੀ- ਏਸ਼ੀਆਈ ਬਾਜ਼ਾਰ 'ਚ ਮਜ਼ਬੂਤੀ ਦੇ ਰੁਖ ਦੇ ਵਿਚਾਲੇ ਸਟੋਰੀਆਂ ਵੱਲੋਂ ਤਾਜ਼ਾ ਸੌਦਿਆਂ ਦੀ ਲਿਵਾਲੀ ਨਾਲ ਵਾਅਦਾ ਕਾਰੋਬਾਰ 'ਚ ਵੀਰਵਾਰ ਨੂੰ ਕੱਚੇ ਤੇਲ ਦੀ ਕੀਮਤ 122 ਰੁਪਏ ਦੀ ਤੇਜ਼ੀ ਦੇ ਨਾਲ 3,216 ਰੁਪਏ ਪ੍ਰਤੀ ਬੈਰਲ ਹੋ ਗਈ। ਐੱਮ.ਸੀ.ਐੱਕਸ. 'ਚ ਕੱਚਾ ਤੇਲ ਦੇ ਅਪ੍ਰੈਲ ਡਿਲੀਵਰੀ ਵਾਲੇ ਕਰਾਰ ਦੀ ਕੀਮਤ 122 ਰੁਪਏ ਜਾਂ 3.94 ਫੀਸਦੀ ਦੀ ਤੇਜ਼ੀ ਦੇ ਨਾਲ 3,216 ਰੁਪਏ ਪ੍ਰਤੀ ਬੈਰਲ ਹੋ ਗਈ ਜਿਸ 'ਚ 5,596 ਲਾਟ ਦੇ ਲਈ ਕਾਰੋਬਾਰ ਹੋਇਆ।
ਇਸੇ ਤਰ੍ਹਾਂ ਕੱਚੇ ਤੇਲ ਦੇ ਮਈ ਡਿਲੀਵਰੀ ਵਾਲੇ ਕਰਾਰ ਦੀ ਕੀਮਤ 112 ਰੁਪਏ ਜਾਂ 3.49 ਫੀਸਦੀ ਦੀ ਤੇਜ਼ੀ ਦੇ ਨਾਲ 3,320 ਰੁਪਏ ਪ੍ਰਤੀ ਬੈਰਲ ਹੋ ਗਈ ਜਿਸ 'ਚ 583 ਲਾਟ ਦੇ ਲਈ ਕਾਰੋਬਾਰ ਹੋਇਆ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਕੱਚਾ ਤੇਲ ਵਾਅਦਾ ਕੀਮਤਾਂ 'ਚ ਤੇਜ਼ੀ ਏਸ਼ੀਆਈ ਕਾਰੋਬਾਰ 'ਚ ਮਜ਼ਬੂਤੀ ਦੇ ਰੁਖ ਦੇ ਮੁਤਾਬਕ ਸੀ। ਇਸ ਵਿਚਾਲੇ ਨਿਊਯਾਰਕ ਮਰਕੇਨਟਾਈਲ ਐੱਕਸਚੇਂਜ 'ਚ ਕੱਚੇ ਤੇਲ ਦੇ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂ.ਟੀ.ਆਈ.) ਦੇ ਮਈ ਡਿਲੀਵਰੀ ਕਰਾਰ ਦੀ ਕੀਮਤ 2.28 ਡਾਲਰ ਦੇ ਤੇਜ਼ੀ ਦੇ ਨਾਲ 51.49 ਡਾਲਰ ਪ੍ਰਤੀ ਬੈਰਲ ਹੋ ਗਈ ਜਦੋਂਕਿ ਬ੍ਰੈਂਟ ਕਰੂਡ ਦੇ ਮਈ ਕਰਾਰ ਦੀ ਕੀਮਤ 2.46 ਡਾਲਰ ਦੀ ਤੇਜ਼ੀ ਦੇ ਨਾਲ 58.94 ਡਾਲਰ ਪ੍ਰਤੀ ਬੈਰਲ ਹੋ ਗਈ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY