ਮੁੰਬਈ- ਰਾਜਗ ਸਰਕਾਰ ਦੇ ਭੌਂ ਪ੍ਰਾਪਤੀ ਬਿੱਲ ਵਿਰੁੱਧ ਦੇਸ਼ ਭਰ ਵਿਚ 'ਜੇਲ ਭਰੋ ਅੰਦੋਲਨ' ਦਾ ਐਲਾਨ ਕਰਨ ਵਾਲੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਇਸ ਵਿਸ਼ੇ 'ਤੇ ਪ੍ਰਧਾਨ ਮੰਤਰੀ ਨਾਲ ਖੁੱਲ੍ਹੀ ਬਹਿਸ ਲਈ ਤਿਆਰ ਹਨ। ਹਜ਼ਾਰੇ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਪੱਤਰ ਦੇ ਜਵਾਬ 'ਚ ਕਿਹਾ ਤੁਸੀਂ ਖੁੱਲ੍ਹੀ ਬਹਿਸ ਦੀ ਗੱਲ ਕੀਤੀ ਹੈ। ਮੈਂ ਇਸ ਨੂੰ ਸਵੀਕਾਰ ਕਰਦਾ ਹਾਂ।
ਉਨ੍ਹਾਂ ਨੇ ਕਿਹਾ ਕਿ ਜੇਕਰ ਬਹਿਸ ਵਿਚ ਮੋਦੀ ਹਿੱਸਾ ਲੈਂਦੇ ਹਨ ਅਤੇ ਅੰਦੋਲਨ ਵਿਚ ਸ਼ਾਮਲ ਸਾਡੇ ਲੋਕਾਂ 'ਚੋਂ 4-5 ਲੋਕਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਕੁਝ ਫੈਸਲਾ ਹੋਣ ਸੰਭਾਵਨਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਸਾਨੂੰ ਖੁੱਲ੍ਹੀ ਬਹਿਸ ਲਈ ਦਿਨ, ਥਾਂ ਅਤੇ ਸਮਾਂ ਦੱਸਣਗੇ। ਹਜ਼ਾਰੇ ਨੇ ਕਿਹਾ ਕਿ ਬਿੱਲ ਵਿਚ ਇਕ ਵੀ ਚੀਜ਼ ਅਜਿਹੀ ਨਹੀਂ ਹੈ, ਜੋ ਕਿਸਾਨਾਂ ਦੇ ਹਿੱਤ ਵਿਚ ਹੈ। ਉਨ੍ਹਾਂ ਨੇ ਜ਼ਮੀਨ ਪ੍ਰਾਪਤੀ 'ਤੇ ਕਿਸਾਨ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਾ ਭਰੋਸਾ ਦੇਣ ਦੀ ਸ਼ੰਕਾ ਜ਼ਾਹਰ ਕੀਤੀ ਹੈ। ਹਜ਼ਾਰੇ ਨੇ ਇਸ ਦੇ ਨਾਲ ਹੀ ਕਿਹਾ ਕਿ ਕੀ ਗਰੰਟੀ ਹੈ? ਪਹਿਲਾਂ ਵੀ ਇਸ ਤਰ੍ਹਾਂ ਦੇ ਭਰੋਸੇ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨੂੰ ਤਰਜ਼ੀਹ ਦੇਵਾਂਗੇ। ਲੋਕਪਾਲ ਲੋਕਾਯੁਕਤ ਬਿੱਲ ਬਣ ਗਿਆ ਹੈ ਪਰ ਲਾਗੂ ਨਹੀਂ ਕੀਤਾ ਜਾ ਰਿਹਾ।
ਆਸਾ ਰਾਮ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ!
NEXT STORY