ਅਹਿਮਦਾਬਾਦ- ਗੁਜਰਾਤ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਆਸਾ ਰਾਮ ਦੀ ਅਸਥਾਈ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਉਨ੍ਹਾਂ ਨੇ ਆਪਣੇ ਭਾਣਜੇ ਦੇ ਅੰਤਿਮ ਸੰਸਕਾਰ ਲਈ 30 ਦਿਨਾਂ ਲਈ ਰਿਹਾਅ ਕਰਨ ਦੀ ਮੰਗ ਕੀਤੀ ਸੀ। ਆਸਾ ਰਾਮ ਬਲਾਤਕਾਰ ਮਾਮਲੇ 'ਚ ਦੋਸ਼ੀ ਹਨ। ਜਸਟਿਸ ਪਰੇਸ਼ ਉਪਾਧਿਆਏ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਸਾ ਰਾਮ ਨੂੰ ਆਪਣੇ ਭਾਣਜੇ ਦਾ ਸਿਰਫ ਅੰਤਿਮ ਸੰਸਕਾਰ ਕਰਨ ਲਈ ਅਸਥਾਈ ਜ਼ਮਾਨਤ 'ਤੇ ਰਿਹਾਅ ਨਹੀਂ ਕੀਤਾ ਜਾ ਸਕਦਾ। 73 ਸਾਲਾ ਆਸਾ ਰਾਮ ਨੇ ਅਸਥਾਈ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਦੋਂ ਇਕ ਦਿਨ ਪਹਿਲਾਂ ਗਾਂਧੀਨਗਰ ਦੀ ਇਕ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਗਾਂਧੀਨਗਰ ਦੀ ਅਦਾਲਤ ਨੇ ਇਹ ਕਹਿੰਦੇ ਹੋਏ ਆਸਾ ਰਾਮ ਨੂੰ ਜ਼ਮਾਨਤ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਭਾਣਜੇ ਸ਼ੰਕਰ ਪਗਰਾਨੀ (68) ਦਾ ਅੰਤਿਮ ਸੰਸਕਾਰ ਮ੍ਰਿਤਕ ਦੇ ਪਰਿਵਾਰ ਦੇ ਹੋਰ ਮੈਂਬਰ ਕਰ ਸਕਦੇ ਹਨ।
ਪਗਰਾਨੀ ਦੀ 19 ਮਾਰਚ ਨੂੰ ਮੌਤ ਹੋ ਗਈ ਸੀ। ਉਨ੍ਹਾਂ ਦੀ ਲਾਸ਼ ਸ਼ਹਿਰ ਦੇ ਸਿਵਲ ਹਸਪਤਾਲ ਦੇ ਕੋਲਡ ਸਟੋਰੇਜ 'ਚ ਰੱਖੀ ਗਈ ਹੈ। ਆਸਾ ਰਾਮ ਦੀ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਪਗਰਾਨੀ ਨੇ ਆਖਰੀ ਇੱਛਾ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਮਾਮਾ ਕਰੇਗਾ, ਕਿਉਂਕਿ ਉਸ ਦੇ ਮਾਤਾ-ਪਿਤਾ ਦੀ ਕਾਫੀ ਦੇਰ ਪਹਿਲਾਂ ਮੌਤ ਹੋ ਗਈ ਸੀ। ਸੂਰਤ ਦੀਆਂ 2 ਭੈਣਾਂ ਨੇ ਆਸਾ ਰਾਮ ਅਤੇ ਉਸ ਦੇ ਬੇਟੇ ਨਾਰਾਇਣ ਸਾਈਂ ਦੇ ਖਿਲਾਫ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਅਤੇ ਉਨ੍ਹਾਂ 'ਤੇ ਬਲਾਤਕਾਰ, ਯੌਨ ਉਤਪੀੜਨ, ਨਾਜਾਇਜ਼ ਕੈਦ ਅਤੇ ਹੋਰ ਅਪਰਾਧਾਂ ਦਾ ਦੋਸ਼ ਲਗਾਇਆ ਸੀ।
'ਆਪ' ਪਾਰਟੀ 'ਚ ਉਹ ਹੀ ਟਿਕਿਆ ਰਹੇਗਾ, ਜੋ ਕੇਜਰੀਵਾਲ ਦਾ 'ਭਜਨ' ਕਰੇਗਾ
NEXT STORY