ਅਜੇ ਹਾਲ ਹੀ 'ਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਸੀ ਕਿ ਇੰਸਟੈਂਟ ਮੈਸੇਜਿੰਗ ਐਪ Whatsapp 'ਤੇ ਵੀ ਵਾਇਸ ਕਾਲਿੰਗ ਫੀਚਰ ਨੂੰ ਟੈਸਟ ਕਰਨ 'ਚ ਲੱਗਾ ਹੋਇਆ ਹੈ ਪਰ ਹੁਣ Whatsapp ਦੇ ਸਹਿ ਸੰਸਥਾਪਕ ਨੇ ਇਸ ਬਾਰੇ 'ਚ ਸਭ ਕੁਝ ਸਾਫ ਕਰ ਦਿੱਤਾ ਹੈ।
ਵਟਸਐਪ ਦੇ ਸਹਿ ਸੰਸਥਾਪਕ ਬ੍ਰਾਇਨ ਐਕਟਰ ਨੇ ਹਾਲ ਹੀ 'ਚ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜਲਦੀ ਹੀ ਆਈ.ਓ.ਐਸ. ਯੂਜ਼ਰਸ (ਆਈਫੋਨ) ਨੂੰ ਵਾਇਸ ਕਾਲਿੰਗ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਕੱਲ ਹੋਏ ਫੇਸਬੁੱਕ ਦੇ ਐਫ8 ਡਿਵੈਲਪਰ ਸੰਮੇਲਨ 'ਚ ਉਨ੍ਹਾਂ ਨੇ ਪਹਿਲਾਂ ਕਿਹਾ ਕਿ ਇਹ ਫੀਚਰ ਕੁਝ ਹਫਤੇ 'ਚ ਆ ਜਾਵੇਗਾ ਪਰ ਫਿਰ ਆਪਣੇ ਬਿਆਨ ਤੋਂ ਪਲਟਦੇ ਹੋਏ ਕਿਹਾ ਕਿ ਅਜੇ ਇਸ ਫੀਚਰ ਨੂੰ ਆਉਣ 'ਚ ਕਈ ਹਫਤੇ ਲੱਗਣਗੇ।
ਕੁਝ ਮਹੀਨਿਆਂ ਤੋਂ ਵਟਸਐਪ ਦੇ ਵਾਇਸ ਕਾਲਿੰਗ ਫੀਚਰ ਦੀਆਂ ਖਬਰਾਂ ਸੁਰੱਖਿਆਂ 'ਚ ਹਨ। ਐਂਡਰਾਇਡ ਯੂਜ਼ਰਸ ਏ.ਪੀ.ਕੇ. ਫਾਈਲ ਜ਼ਰੀਏ ਇਸ ਫੀਚਰ ਨੂੰ ਐਕਟੀਵੇਟ ਵੀ ਕਰ ਸਕਦੇ ਹਨ ਪਰ ਇਸ ਦੇ ਲਈ ਕਿਸੀ ਹੋਰ ਯੂਜ਼ਰਸ ਨੂੰ ਵਟਸਐਪ ਜ਼ਰੀਏ ਕਾਲ ਕਰਨੀ ਹੋਵੇਗੀ ਜਿਸ ਨਾਲ ਇਹ ਫੀਚਰ ਕੰਮ ਕਰ ਸਕੇਗਾ।
ਗਲੈਕਸੀ ਐਸ6 ਖਰੀਦਣ ਦੀ ਸੋਚ ਰਹੇ ਹੋ ਤਾਂ ਜ਼ਰੂਰ ਧਿਆਨ ਰੱਖੋ ਇਨ੍ਹਾਂ ਗੱਲਾਂ ਦਾ
NEXT STORY