ਸੈਮਸੰਗ ਨੇ ਗਲੈਕਸੀ ਦੀ ਐਸ ਸੀਰੀਜ਼ ਦੇ ਨਵੇਂ ਸਮਾਰਟਫੋਨਸ 'ਚ ਡਿਜ਼ਾਈਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਦੇ ਨਾਲ ਕੰਪਨੀ ਨੇ ਗਲੈਕਸੀ ਐਸ6 'ਚ ਇਕ ਵੱਡਾ ਬਦਲਾਅ ਕਰਦੇ ਹੋਏ ਐਸ.ਡੀ. ਕਾਰਡ ਸਟੋਰੇਜ ਨੂੰ ਹਟਾ ਦਿੱਤਾ ਹੈ। ਗਲੈਕਸੀ ਐਸ6 'ਚ 32 ਜੀ.ਬੀ. ਦੀ ਸ਼ੁਰੂਆਤੀ ਸਟੋਰੇਜ ਦਾ ਆਪਸ਼ਨ ਦਿੱਤਾ ਗਿਆ ਪਰ ਕੀ ਤੁਹਾਨੂੰ ਪਤਾ ਹੈ ਕਿ ਗਲੈਕਸੀ ਐਸ6 ਦੇ 32 ਜੀ.ਬੀ. ਵਰਜ਼ਨ 'ਚ ਯੂਜ਼ਰਸ ਨੂੰ ਵਰਤੋਂ ਲਈ ਕਿੰਨੀ ਸਟੋਰੇਜ ਦਿੱਤੀ ਗਈ ਹੈ।
ਗਲੈਕਸੀ ਐਸ6 ਦੇ 32 ਜੀ.ਬੀ. ਵਾਲੇ ਵਰਜ਼ਨ 'ਚ ਯੂਜ਼ਰ ਨੂੰ ਵਰਤੋਂ ਲਈ 23 ਜੀ.ਬੀ. ਦੀ ਸਟੋਰੇਜ ਹੀ ਮਿਲੇਗੀ। ਸਿਸਟਮ ਸਟੋਰੇਜ ਦੇ ਲਈ ਫੋਨ 'ਚ 6.5 ਜੀ.ਬੀ. ਦੀ ਮੈਮੋਰੀ ਵਰਤੋਂ ਹੁੰਦੀ ਹੈ। ਇਸ ਦੇ ਇਲਾਵਾ ਕੁਝ ਮੈਮੋਰੀ ਹੋਰ ਕੰਮ ਲਈ ਵਰਤੋਂ 'ਚ ਆਉਂਦੀ ਹੈ। ਜਿਸ ਦੇ ਬਾਅਦ ਨਵੇਂ ਗਲੈਕਸੀ ਐਸ6 'ਚ ਯੂਜ਼ਰ ਨੂੰ 9 ਜੀ.ਬੀ. ਸਟੋਰੇਜ ਦੀ ਚਪਤ ਲੱਗਦੀ ਹੈ। ਹਾਲਾਂਕਿ ਤੁਸੀਂ ਫੋਨ 'ਚ ਆਪਸ਼ਨ ਦੇ ਤਹਿਤ ਪ੍ਰੀਲੋਡੇਡ ਐਪਸ ਨੂੰ ਡਿਸੇਬਲ ਕਰ ਸਕਦੇ ਹੋ ਪਰ ਇਨ੍ਹਾਂ ਨੂੰ ਅਨਇੰਸਟਾਲ ਨਹੀਂ ਕੀਤਾ ਜਾ ਸਕਦਾ।
ਫੋਨ ਦੇ ਹੋਰ ਵੈਰੀਐਂਟਸ ਦੀ ਗੱਲ ਕਰੀਏ ਤਾਂ 64 ਜੀ.ਬੀ. ਵਾਲੇ ਮਾਡਲ 'ਚ 54 ਜੀ.ਬੀ. ਅਤੇ 128 ਜੀ.ਬੀ. ਵਾਲੇ 'ਚ 118 ਜੀ.ਬੀ. ਦੀ ਸਟੋਰੇਜ ਵਰਤੋਂ ਲਈ ਮਿਲੇਗੀ। ਤਾਂ ਜੇਕਰ ਤੁਸੀਂ ਵੀ ਗਲੈਕਸੀ ਐਸ6 ਖਰੀਦਣ ਦੇ ਬਾਰੇ 'ਚ ਸੋਚ ਰਹੇ ਹੋ ਤਾਂ ਮੈਮੋਰੀ ਨੂੰ ਲੈ ਕੇ ਪਹਿਲਾਂ ਤੋਂ ਹੀ ਧਿਆਨ ਰੱਖੋ।
ਬੰਦ ਹੋਈ ਲੋਕਪ੍ਰਿਯ ਸੋਸ਼ਲ ਸਾਈਟ Facebook
NEXT STORY