ਨਵੀਂ ਦਿੱਲੀ- ਮੋਬਾਈਲ ਫੋਨ ਬਣਾਉਣ ਵਾਲੀ ਕੰਪਨੀ Celkon ਨੇ ਆਪਣਾ ਨਵਾਂ ਬਜਟ ਸਮਾਰਟਫੋਨ Celkon Milennia Q450 ਲਾਂਚ ਕੀਤਾ ਹੈ। ਕੰਪਨੀ ਨੇ ਇਸ ਨੂੰ 4799 ਰੁਪਏ ਦੀ ਕੀਮਤ 'ਚ ਉਤਾਰਿਆ ਹੈ। ਇਸ ਸਮਾਰਟਫੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਘੱਟ ਕੀਮਤ ਹੋਣ ਦੇ ਬਾਵਜੂਦ ਇਸ 'ਚ ਜ਼ਬਰਦਸਤ ਫੀਚਰਸ ਦਿੱਤੇ ਗਏ ਹਨ। ਆਪਣੇ ਸੈਗਮੈਂਟ 'ਚ ਇਹ ਮੋਟੋ ਈ ਅਤੇ ਗੂਗਲ ਐਂਡ੍ਰਾਇਡ ਵਨ ਸਮਾਰਟਫੋਨਸ ਨੂੰ ਚੁਣੌਤੀ ਦਿੰਦਾ ਹੈ।
ਵੱਡੀ ਡਿਸਪਲੇਅ ਅਤੇ ਦੋ ਕੈਮਰੇ
ਸੇਲਕਨ ਮਿਲੇਨੀਆ ਕਿਊ450 ਦੋ ਸਿਮ ਸੁਪੋਰਟ ਕਰਨ ਵਾਲਾ ਐਂਡ੍ਰਾਇਡ ਸਮਾਰਟਫੋਨ ਹੈ। ਇਹ ਐਂਡ੍ਰਾਇਡ ਕਿਟਕੈਟ 4.4 ਓ.ਐੱਸ. 'ਤੇ ਕੰਮ ਕਰਦਾ ਹੈ। ਇਸ 'ਚ 4.5 ਇੰਚ ਦੀ ਡਿਸਪਲੇਅ ਸਕ੍ਰੀਨ ਲੱਗੀ ਹੈ। ਇਸ ਤੋਂ ਇਲਾਵਾ ਇਸ 'ਚ 5 ਮੇਗਾਪਿਕਸਲ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਪਿੱਛੇ ਅਤੇ 2 ਐੱਮ.ਪੀ. ਕੈਮਰਾ ਅੱਗੇ ਵਾਲੇ ਪਾਸੇ ਦਿੱਤਾ ਗਿਆ ਹੈ।
3ਜੀ ਕੁਨੈਕਟੀਵਿਟੀ ਅਤੇ ਪਾਵਰਫੁਲ ਪ੍ਰੋਸੈਸਰ
ਇਹ ਇਕ 3ਜੀ ਸਮਾਰਟਫੋਨ ਹੈ ਜੋ 1.3 ਗੀਗਾਹਾਰਟਜ਼ ਕਵਾਡਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ 'ਚ 515 ਐੱਮ.ਬੀ. ਰੈਮ ਅਤੇ 4ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਹ 32 ਜੀ.ਬੀ ਤੱਕ ਦਾ ਮਾਈਕ੍ਰੋ ਐੱਸ.ਡੀ. ਕਾਰਡ ਸੁਪੋਰਟ ਕਰਦਾ ਹੈ। ਇਸ 'ਚ ਵਾਇ-ਫਾਇ, ਮਾਈਕ੍ਰੋ ਯੂ.ਐੱਸ.ਬੀ., ਬਲੂ ਟੁਥ ਜਿਹੇ ਕਈ ਤਰ੍ਹਾਂ ਦੇ ਕੁਨੈਕਟੀਵਿਟੀ ਫੀਚਰਸ ਦਿੱਤੇ ਗਏ ਹਨ। ਇਹ ਸਮਾਰਟਫੋਨ 1800 ਐੱਮ.ਏ.ਐੱਚ.ਦੀ ਬੈਟਰੀ ਨਾਲ ਲੈਸ ਹੈ।
ਸ਼ਨੀਵਾਰ ਤੋਂ 5 ਅਪ੍ਰੈਲ ਤੱਕ ਬੈਂਕ ਰਹਿਣਗੇ ਬੰਦ, ATM ਹੋ ਸਕਦੇ ਹਨ ਖਾਲੀ
NEXT STORY