ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਹਰੇਕ ਵਿਅਕਤੀ ਤਕ ਇੰਟਰਨੈਟ ਦੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਹੁਣ ਇਸ ਦਿਸ਼ਾ ਵੱਲ ਜ਼ੁਕਰਬਰਗ ਨੇ ਇਕ ਹੋਰ ਕਦਮ ਵਧਾ ਲਿਆ ਹੈ। ਫੇਸਬੁੱਕ ਨੇ ਲੋਕਾਂ ਤਕ ਇੰਟਰਨੈਟ ਦੀ ਪਹੁੰਚ ਵਧਾਉਣ ਲਈ ਇਕ ਏਅਰਕ੍ਰਾਫਟ ਡਿਜ਼ਾਈਨ ਕੀਤਾ ਹੈ ਜੋ ਸਿਧੇ ਆਸਮਾਨ ਤੋਂ ਇੰਟਰਨੈਟ ਅਕਸੈਸ ਕਰਨ 'ਚ ਮਦਦ ਕਰੇਗਾ।
ਵੀਰਵਾਰ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਜ਼ੁਕਰਬਰਗ ਨੇ ਕਿਹਾ ਕਿ Internet.org ਤਹਿਤ ਦੁਨੀਆ ਨੂੰ ਇੰਟਰਨੈਟ ਨਾਲ ਜੋੜਣ ਲਈ ਅਸੀਂ ਆਸਮਾਨ ਤੋਂ ਲੋਕਾਂ ਤਕ ਸਿਧੇ ਇੰਟਰਨੈਟ ਅਕਸੈਸ ਕਰਵਾਉਣ ਲਈ ਇਕ ਏਅਰਕ੍ਰਾਫਟ ਡਿਜ਼ਾਈਨ ਕੀਤਾ ਹੈ। ਇੰਟਰਨੈਟ ਡਾਟ ਓਆਰਜੀ ਦੇ ਫਾਊਂਡਿੰਗ ਮੈਂਬਰਸ 'ਚ ਫੇਸਬੁੱਕ, ਅਰਿਕਸਨ, ਮੀਡੀਆਟੈਕ, ਨੋਕਿਆ, ਓਪੇਰਾ, ਕਵਾਲਕਾਮ ਤੇ ਸੈਮਸੰਗ ਸ਼ਾਮਲ ਹਨ।
ਜ਼ੁਕਰਬਰਗ ਨੇ ਕਿਹਾ ਕਿ ਅਸੀਂ ਬ੍ਰਿਟੇਨ 'ਚ ਇਸ ਏਅਰਕ੍ਰਾਫਟ ਦਾ ਪਹਿਲਾਂ ਟੈਸਟ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਏਅਰਕ੍ਰਾਫਟ ਦੇ ਫਾਈਨਲ ਵਰਜ਼ਨ 'ਚ ਬੋਇੰਗ 737 ਜਹਾਜ਼ ਤੋਂ ਵੱਡੇ ਵਿੰਗਸਪੈਨ ਹੋਣਗੇ ਤੇ ਇਸ ਦਾ ਭਾਰ ਇਕ ਕਾਰ ਤੋਂ ਵੀ ਘੱਟ ਹੋਵੇਗਾ। ਏਅਰਕ੍ਰਾਫਟ ਦੇ ਵਿੰਗਸ 'ਤੇ ਸੋਲ ਪੈਨਲ ਦੀ ਮਦਦ ਨਾਲ ਇਕ ਵਾਰ ਆਸਮਾਨ 'ਚ 60000 ਫੁੱਟ ਦੀ ਉਂਚਾਈ 'ਤੇ ਪਹੁੰਚਣ ਦੇ ਬਾਅਦ ਇਹ ਇਕ ਮਹੀਨੇ ਤਕ ਉਥੇ ਟਿੱਕ ਸਕਦਾ ਹੈ।
ਸਪੈਕਟਰਮ ਨਿਲਾਮੀ : ਦੂਰਸੰਚਾਰ ਕੰਪਨੀਆਂ 'ਤੇ ਦਬਾਅ ਵਧੇਗਾ
NEXT STORY