ਮੁੰਬਈ- ਰਿਜ਼ਰਵ ਬੈਂਕ ਨੇ ਗੈਰ ਬੈਂਕਿੰਗ ਵਿੱਤੀ ਕੰਪਨੀਆਂ (ਐੱਨ.ਬੀ.ਐੱਫ.ਸੀ.) ਦੇ ਲਈ ਰੈਗੁਲੇਸ਼ਨ 'ਚ ਸੋਧ ਕਰਦੇ ਹੋਏ ਉਨ੍ਹਾਂ ਨੂੰ ਮਾਰਚ, 2016 ਤੱਕ ਆਪਣੀ ਰੇਟਿੰਗ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਨਿਵੇਸ਼ ਗ੍ਰੇਡ ਦੀ ਰੇਟਿੰਗ ਹਾਸਲ ਕਰਨ 'ਚ ਅਸਫਲ ਰਹਿਣ ਵਾਲੀਆਂ ਐੱਨ.ਬੀ.ਐੱਫ.ਸੀ. ਨੂੰ ਨਵੀਆਂ ਜਮ੍ਹਾਂ ਨਹੀਂ ਸਵੀਕਾਰ ਕਰਨੀਆਂ ਚਾਹੀਦੀਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਪੁਰਾਣੀ ਜਮ੍ਹਾ ਦਾ ਨਵੀਨੀਕਰਨ ਕਰਨਾ ਚਾਹੀਦਾ ਹੈ।
ਆਰ.ਬੀ.ਆਈ. ਨੇ ਦੇਰ ਸ਼ਾਮ ਐੱਨ.ਬੀ.ਐੱਫ.ਸੀ. 'ਤੇ ਸੋਧੀ ਹੋਈ ਰੈਗੁਲੇਟਰੀ ਰੂਪਰੇਖਾ ਨੋਟੀਫਾਈਡ ਕਰਦੇ ਹੋਏ ਕਿਹਾ ਕਿ ਉਹ ਪਰਿਸੰਪਤੀ ਵਿੱਤ ਕੰਪਨੀਆਂ (ਏ.ਐੱਫ.ਸੀ.) ਜੋ ਮਾਰਚ, 2016 ਤੱਕ ਇਕ ਘੱਟੋ-ਘੱਟ ਨਿਵੇਸ਼ ਗ੍ਰੇਡ ਦੀ ਰੇਟਿੰਗ ਹਾਸਲ ਨਹੀਂ ਪਾਉਂਦੀਆਂ, ਮੌਜੂਦਾ ਜਮ੍ਹਾ ਦਾ ਨਵੀਨੀਕਰਨ ਨਹੀਂ ਕਰਨਗੀਆਂ, ਅਤੇ ਨਾ ਹੀ ਨਵੀਆਂ ਜਮ੍ਹਾ ਸਵੀਕਾਰ ਕਰਨਗੀਆਂ।
ਮਾਰਚ, 2016 ਤੱਕ ਬਿਨਾ ਰੇਟਿੰਗ ਵਾਲੀ ਕੰਪਨੀਆਂ ਜਾਂ ਉਪ-ਨਿਵੇਸ਼ ਗ੍ਰੇਡ ਵਾਲੀਆਂ ਕੰਪਨੀਆਂ ਨੂੰ ਸਿਰਫ ਮੌਜੂਦਾ ਜਮ੍ਹਾ ਦਾ ਪਰਿਪੱਕਤਾ 'ਤੇ ਨਵੀਨੀਕਰਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਨਵੀਆਂ ਜਮ੍ਹਾ ਸਵੀਕਾਰਨ ਤੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ।
ਹੁਣ ਆਸਮਾਨ ਤੋਂ ਸਿੱਧਾ ਮਿਲੇਗਾ ਇੰਟਰਨੈਟ ਦਾ ਮਜ਼ਾ (ਦੇਖੋ ਤਸਵੀਰਾਂ)
NEXT STORY