ਨਵੀਂ ਦਿੱਲੀ- ਮਹਿੰਗਾਈ ਦੀ ਮਾਰ ਝੱਲ ਰਹੀ ਆਮ ਜਨਤਾ ਨੂੰ ਇਕ ਵਾਰ ਫਿਰ ਤੋਂ ਖੁਸ਼ਖਬਰੀ ਮਿਲ ਸਕਦੀ ਹੈ। ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ ਦੇ ਚੱਲਦੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।
ਪਿਛਲੇ 15 ਦਿਨਾਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ 3 ਫੀਸਦੀ ਦੀ ਗਿਰਾਵਟ ਹੋਈ ਜਿਸ ਨਾਲ ਇਹ 6 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਕੱਚੇ ਤੇਲ ਦੀ ਗਿਰਾਵਟ ਦੇ ਚੱਲਦੇ ਆਉਣ ਵਾਲੇ ਦਿਨਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ ਦੇਖਣ ਨੂੰ ਮਿਲ ਸਕਦੀ ਹੈ।
ਸ਼ੁਰੂਆਤੀ ਕਾਰੋਬਾਰ 'ਚ ਕੱਚਾ ਤੇਲ 43.57 ਡਾਲਰ ਪ੍ਰਤੀ ਬੈਰਲ ਤਕ ਆ ਗਿਆ ਜੋ ਕਿ ਮਾਰਚ 2009 ਦੇ ਬਾਅਦ ਸਭ ਤੋਂ ਹੇਠਲਾਂ ਪੱਧਰ ਹੈ। ਕੱਚੇ ਤੇਲ ਦੀਆਂ ਕੀਮਤਾਂ 'ਚ ਹੋਈ ਗਿਰਾਵਟ ਦਾ ਕਾਰਨ ਵੱਧ ਸਪਲਾਈ ਨੂੰ ਦੱਸਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਦੋ ਸਾਲ ਤਕ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹਿਣ ਦੇ ਆਸਰਾ ਨਜ਼ਰ ਆ ਰਹੇ ਹਨ।
ਐੱਨ.ਬੀ.ਐੱਫ.ਸੀ. ਦੇ ਲਈ ਰੇਟਿੰਗ ਲੈਣਾ ਲਾਜ਼ਮੀ
NEXT STORY