ਨਵੀਂ ਦਿੱਲੀ- ਸਿਹਤ ਖੇਤਰ ਦੀ ਪ੍ਰਮੁੱਖ ਕੰਪਨੀ ਫੋਰਟਿਸ ਹੈਲਥਕੇਅਰ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੇ ਆਪਣੇ ਸਿੰਗਾਪੁਰ ਸਥਿਤ ਫੋਰਟਿਸ ਹਸਪਤਾਲ (ਐੱਫ.ਐੱਸ.ਐੱਚ.) ਨੂੰ ਇਸੇ ਖੇਤਰ ਦੀ ਕੰਪਨੀ ਕਾਂਕਰਡ ਮੈਡੀਕਲ ਸਰਵਿਸਿਜ਼ ਲਿਮਟਿਡ (ਸੀ.ਸੀ.ਐੱਸ.) ਨੂੰ 5.5 ਕਰੋੜ ਡਾਲਰ 'ਚ ਵੇਚਣ ਦਾ ਐਲਾਨ ਕੀਤਾ ਹੈ।
ਕੰਪਨੀ ਦੇ ਕਾਰਜਕਾਰੀ ਪ੍ਰਧਾਨ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਸੌਦਾ 06 ਅਪ੍ਰੈਲ ਨੂੰ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੀ.ਸੀ.ਐੱਸ. ਦੇ ਅਧੀਨ ਐੱਫ.ਐੱਚ.ਐੱਸ. ਦੀ ਸੇਵਾ ਹੋਰ ਬਿਹਤਰ ਹੋਵੇਗੀ। ਇਸ ਨਾਲ ਸਿੰਗਾਪੁਰ 'ਚ ਲੋਕਾਂ ਨੂੰ ਚੰਗੀ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ। ਜ਼ਿਕਰਯੋਗ ਹੈ ਕਿ ਜੁਲਾਈ 2012 'ਚ ਸ਼ੁਰੂ ਹੋਇਆ 31 ਬਿਸਤਰਿਆਂ ਵਾਲਾ ਹਸਪਤਾਲ ਐੱਫ.ਐੱਸ.ਐਚ. ਸਰਜਰੀ 'ਚ ਮੁਹਾਰਤ ਦੇ ਲਈ ਮਸ਼ਹੂਰ ਹੈ।
ਫਲਿਪਕਾਰਟ ਦੇ ਇਲਾਵਾ ਹੁਣ ਦਿੱਲੀ ਦੇ ਮੋਬਾਈਲ ਸਟੋਰਸ 'ਤੇ ਵੀ ਮਿਲੇਗਾ ਜਿਓਮੀ ਸਮਾਰਟਫੋਨ
NEXT STORY