ਸਿੰਗਾਪੁਰ- ਜਾਪਾਨੀ ਨਿਵੇਸ਼ਕ ਭਾਰਤ ਨੂੰ ਲੈ ਕੇ ਕਾਫੀ ਸਾਕਾਰਾਤਮਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਭੇਜਣ ਲਈ ਕਾਫੀ ਚੰਗੇ ਮੌਕੇ ਹਨ ਪਰ ਇਸ ਵਾਸਤੇ ਜ਼ਰੂਰੀ ਹੈ ਕਿ ਉਹ ਆਪਣੇ ਕੁਝ ਮੁੱਦਿਆਂ ਦਾ ਨਿਪਟਾਰਾ ਕਰੇ। ਜਾਪਾਨ ਦੀ ਵਿੱਤੀ ਸੇਵਾ ਖੇਤਰ ਦੀ ਪ੍ਰਮੁੱਖ ਕੰਪਨੀ ਨੋਮੁਰਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਗੱਲ ਆਖੀ।
ਨੋਮੁਰਾ ਇੰਟਰਨੈਸ਼ਨਲ ਇੰਕ ਦੇ ਐਮ.ਡੀ. (ਵਣਜ ਬਾਜ਼ਾਰ ਖੋਜ) ਅਤੇ ਸੀਨੀਅਰ ਸਿਆਸੀ ਵਿਸ਼ਲੇਸ਼ਕ ਅਲੇਸਟਰ ਨਿਊਟਨ ਨੇ ਇਸ ਤੋਂ ਇਲਾਵਾ ਪਿਛਲੀ ਤਰੀਕ ਤੋਂ ਟੈਕਸ ਸੰਬੰਧੀ ਨਿਵੇਸ਼ਕਾਂ ਦੀ ਚਿੰਤਾ ਦਾ ਵੀ ਜ਼ਿਕਰ ਕੀਤਾ। ਇਸ ਦੇ ਲਈ ਉਨ੍ਹਾਂ ਨੇ ਵੋਡਾਫੋਨ ਦੇ ਮਾਮਲੇ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਧਾਰਨ ਟੈਕਸਾਂ ਸੰਬੰਧੀ ਨਿਯਮ (ਗਾਰ) ਨੂੰ ਵੀ ਚਿੰਤਾ ਦਾ ਕਾਰਨ ਦੱਸਿਆ।
ਹਾਲਾਂਕਿ ਗਾਰ ਨੂੰ ਲਾਗੂ ਕਰਨਾ ਫਿਲਹਾਲ ਟਾਲ ਦਿੱਤਾ ਗਿਆ ਹੈ। ਨਿਊਟਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਵਿਚ ਕਾਫੀ ਵੱਡੇ ਮੌਕੇ ਹਨ। ਜੇਕਰ ਉਹ ਆਪਣੇ ਕੁਝ ਮੁੱਦਿਆਂ ਨੂੰ ਸੁਲਝਾਅ ਲੈਂਦਾ ਹੈ ਤਾਂ ਉਸਨੂੰ ਜਾਪਾਨ ਵਿਚੋਂ ਕਾਫੀ ਨਿਵੇਸ਼ ਮਿਲ ਸਕਦਾ ਹੈ।
ਚੀਨ ਦੀ ਅਗਵਾਈ ਵਾਲੇ ਏ.ਆਈ.ਆਈ.ਬੀ. 'ਚ ਸ਼ਾਮਲ ਹੋਣ ਦੇ ਲਈ ਆਸਟ੍ਰੇਲੀਆ, ਰੂਸ ਨੇ ਦਸਤਖ਼ਤ ਕੀਤੇ
NEXT STORY