ਨਵੀਂ ਦਿੱਲੀ- ਬਿਜਲੀ ਪਲਾਂਟਾਂ ਦੇ ਲਈ ਪੁਰਜੇ ਬਣਾਉਣ ਦੇ ਲਈ ਜਨਤਕ ਖੇਤਰ ਦੀ ਕੰਪਨੀ ਭੇਲ ਨੂੰ ਤੇਲੰਗਾਨਾ 'ਚ ਇਕ ਤਾਪ ਬਿਜਲੀ ਪ੍ਰਾਜੈਕਟ ਨੂੰ ਬਣਾਉਣ ਦੇ ਕੰਮ ਨੂੰ ਲਾਗੂ ਕਰਨ ਦੇ ਲਈ 5,000 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਤੇਲੰਗਾਨਾ ਸੂਬਾ ਬਿਜਲੀ ਉਤਪਾਦ ਨਿਗਮ (ਟੀ.ਐੱਸ.ਜੀ.ਈ.ਐੱਲ.ਸੀ.ਓ.) ਨੇ ਭੇਲ ਨੂੰ ਪ੍ਰਾਜੈਕਟਾਂ ਦੇ ਲਈ ਈ.ਪੀ.ਸੀ. ਦਾ ਠੇਕਾ ਦਿੱਤਾ ਹੈ। ਪ੍ਰਾਜੈਕਟ ਦੀ ਸਮਰਥਾ 1,080 ਮੇਗਾਵਾਟ ਹੋਵੇਗੀ। ਕੰਪਨੀ ਨੂੰ ਇਸ ਦੇ ਲਈ ਤੇਲੰਗਾਨਾ ਦੇ ਖੰਮਮ ਜ਼ਿਲੇ ਦੇ ਮਨੁਗੁਰੂ 'ਚ ਇਹ ਤਾਪ ਬਿਜਲੀ ਪ੍ਰਾਜੈਕਟ 24 ਮਹੀਨੇ 'ਚ ਸਥਾਪਤ ਕਰਨਾ ਹੈ। ਇਸ 'ਚ 270-270 ਮੇਗਾਵਾਟ ਦੀਆਂ ਇਕਾਈਆਂ ਲਗਾਈਆਂ ਜਾਣਗੀਆਂ।
ਕਮਜ਼ੋਰ ਏਸ਼ੀਆਈ ਸੰਕੇਤਾਂ ਦੇ ਕਾਰਨ ਕੱਚਾ ਤੇਲ ਵਾਅਦਾ ਕੀਮਤਾਂ 'ਚ ਭਾਰੀ ਗਿਰਾਵਟ
NEXT STORY