ਅਲਵਰ- ਕੋਤਵਾਲੀ ਪੁਲਸ ਨੇ ਸੋਮਵਾਰ ਨੂੰ ਪੁਲਸ ਲਾਈਨ 'ਚ ਕੰਮ ਕਰਦੇ ਕਾਂਸਟੇਬਲ ਖੁਰਸ਼ੀਦ ਖਾਨ ਨੂੰ ਪੁਲਸ ਦੀ ਡਰੈਸ 'ਚ ਸ਼ਰਾਬ ਦੇ ਨਸ਼ੇ 'ਚ ਹੁੜਦੰਗ ਮਚਾਉਂਦੇ ਹੋਏ ਰੋਡ ਨੰਬਰ-2 ਤੋਂ ਗ੍ਰਿਫਤਾਰ ਕੀਤਾ ਹੈ। ਇਸ ਨੇ ਇੰਨੀ ਪੀ ਲਈ ਸੀ ਕਿ ਚੌਰਾਹੇ 'ਤੇ ਨਾਲੇ 'ਚ ਇਸ ਦਾ ਮੂੰਹ ਚਲਾ ਗਿਆ। ਇਹ ਦੇਖ ਕੇ ਉੱਥੇ ਖੜੇ ਲੋਕਾਂ 'ਚੋਂ ਕਈਆਂ ਨੂੰ ਗੁੱਸਾ ਆਇਆ ਤਾਂ ਕੁਝ ਦਾ ਹਾਸਾ ਨਿਕਲ ਗਿਆ।
ਪੁਲਸਕਰਮੀ ਵਲੋਂ ਹੁੜਦੰਗ ਮਚਾਉਣ ਦੀ ਸੂਚਨਾ ਮਿਲਣ 'ਤੇ ਕੋਤਵਾਲੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਫੜ ਕੇ ਥਾਣੇ ਲੈ ਗਏ। ਉੱਥੇ ਹੀ ਪੁਲਸਕਮਰੀ ਖੁਰਸ਼ੀਦ ਖਾਨ (53) ਇੰਨਾ ਮਸਤ ਸੀ ਕਿ ਉਸ ਨੂੰ ਕੋਈ ਹੋਸ਼ ਨਹੀਂ ਸੀ। ਕਦੇ ਉਹ ਵਿਚ ਸੜਕ 'ਤੇ ਉਠ ਕੇ ਬੈਠ ਜਾਂਦਾ ਤੇ ਕਦੇ ਰਾਹਗੀਰਾਂ ਨੂੰ ਗਾਲਾਂ ਕੱਢਦਾ ਸੀ।
ਇਲ ਦੌਰਾਨ ਪੁਲਸਕਰਮੀ ਨੂੰ ਸ਼ਰਾਬ ਦੇ ਨਸ਼ੇ 'ਚ ਹੁੜਦੰਗ ਮਚਾਉਂਦੇ ਦੇਖ ਕਾਫੀ ਗਿਣਤੀ 'ਚ ਰਾਹਗੀਰ ਇਕੱਠੇ ਹੋ ਗਏ। ਕੋਤਵਾਲੀ ਗਣਪਤ ਰਾਮ ਨੇ ਦੱਸਿਆ ਕਿ ਦੋਸ਼ੀ ਕਾਂਸਟੇਬਲ ਖਾਨ ਦੀ ਮੈਡੀਕਲ ਜਾਂਚ ਕਰਾਈ ਗਈ ਹੈ ਅਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
'ਚੰਨ ਗ੍ਰਹਿ ਦੀ ਭਵਿੱਖਵਾਣੀ ਸੰਭਵ, ਰਾਹੁਲ ਦੀ ਨਹੀਂ'
NEXT STORY