ਅਹਿਮਦਾਬਾਦ- ਗੁਜਰਾਤ ਸਰਕਾਰ ਨੇ ਰਾਸ਼ਟਰਪਤੀ ਵਲੋਂ ਦੋ ਵਾਰ ਮੋੜੇ ਜਾਣ ਮਗਰੋਂ ਗੁਜਰਾਤ ਸਰਕਾਰ ਨੇ ਵਿਵਾਦਿਤ ਅੱਤਵਾਦ ਰੋਕੂ ਅਤੇ ਸੰਗਠਿਤ ਜੁਰਮ ਕੰਟਰੋਲ ਬਿੱਲ ਨੂੰ ਨਵੀਆਂ ਸੋਧਾਂ ਨਾਲ ਅੱਜ ਵਿਧਾਨ ਸਭਾ 'ਚ ਇਕ ਵਾਰ ਮੁੜ ਪਾਸ ਕਰਵਾ ਲਿਆ। ਸੂਬੇ ਦੀ ਭਾਜਪਾ ਸਰਕਾਰ ਨੇ ਇਕ ਦਹਾਕੇ ਤੋਂ ਵੀ ਪੁਰਾਣੇ ਇਸ ਬਿੱਲ ਨੂੰ ਨਵੀਆਂ ਸੋਧਾਂ ਨਾਲ ਪੇਸ਼ ਕੀਤਾ ਜਿਸ ਨੂੰ ਵਿਧਾਨ ਸਭਾ ਨੇ ਬਹੁਮਤ ਨਾਲ ਪਾਸ ਕਰ ਦਿੱਤਾ। ਹਾਲਾਂਕਿ ਵਿਰੋਧੀ ਪਾਰਟੀ ਕਾਂਗਰਸ ਨੇ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਵੋਟਿੰਗ 'ਚ ਹਿੱਸਾ ਨਹੀਂ ਲਿਆ ਅਤੇ ਸਦਨ 'ਚੋਂ ਬਾਈਕਾਟ ਕਰ ਦਿੱਤਾ। ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ (ਮਕੋਕਾ ) ਦੀ ਤਰਜ਼ 'ਤੇ ਬਣਿਆ ਇਹ ਬਿੱਲ ਸੂਬਾ ਵਿਧਾਨ ਸਭਾ ਵਲੋਂ ਪਹਿਲਾਂ ਵੀ ਤਿੰਨ ਵਾਰ ਪਾਸ ਹੋ ਚੁੱਕਾ ਹੈ ਪਰ ਆਪਣੀਆਂ ਵਿਵਾਦਿਤ ਧਾਰਾਵਾਂ ਕਾਰਨ ਇਸ ਨੂੰ ਰਾਸ਼ਟਰਪਤੀ ਵਲੋਂ ਮਨਜੂਰੀ ਨਹੀਂ ਮਿਲ ਸਕੀ।
ਜਨਮ ਦੇ 18 ਘੰਟਿਆਂ ਅੰਦਰ ਨਵਜਨਮੇ ਬੱਚੇ ਦੀ ਓਪਨ ਹਾਰਟ ਸਰਜਰੀ
NEXT STORY