ਨਵੀਂ ਦਿੱਲੀ- ਰਾਹੁਲ ਗਾਂਧੀ ਦੇ ਛੁੱਟੀਆਂ ਤੋਂ ਪਰਤਣ ਦੀਆਂ ਅਟਕਲਾਂ 'ਤੇ ਭਾਜਪਾ ਨੇ ਅੱਜ ਵਿਅੰਗ ਕਰਦਿਆਂ ਕਿਹਾ ਕਿ ਚੰਦਰ ਗ੍ਰਹਿਣ ਕਦੋਂ ਲੱਗੇਗਾ, ਇਸ ਦੀ ਭਵਿੱਖਬਾਣੀ ਤਾਂ ਕੀਤੀ ਜਾ ਸਕਦੀ ਹੈ ਪਰ ਕਾਂਗਰਸ ਉਪ ਪ੍ਰਧਾਨ ਛੁੱਟੀ ਤੋਂ ਕਦੋਂ ਪਰਤਣਗੇ, ਇਸ ਦੀ ਨਹੀਂ । ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, ''ਸੂਰਜ ਅਤੇ ਚੰਦਰ ਗ੍ਰਹਿਣ ਕਦੋਂ ਲੱਗੇਗਾ, ਇਸ ਦੇ ਪਿੱਛੇ ਅੰਕ ਗਣਿਤ ਹੈ। ਰਾਹੁਲ ਕਦੋਂ ਪਰਤਣਗੇ ਇਸ ਦਾ ਕੋਈ ਅੰਕ ਗਣਿਤ ਨਹੀਂ। ਮੈਂ ਕੀ ਕਹਿ ਸਕਦਾ ਹਾਂ।'' ਉਨ੍ਹਾਂ ਕੋਲੋਂ ਉਨ੍ਹਾਂ ਖਬਰਾਂ ਬਾਰੇ ਪੁੱੱਛਿਆ ਗਿਆ ਸੀ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਰਾਹੁਲ ਛੁੱਟੀ ਤੋਂ ਪਰਤਣ ਵਾਲੇ ਹਨ ਅਤੇ ਨਰਿੰਦਰ ਮੋਦੀ ਸਰਕਾਰ ਦੇ ਭੋਂ ਪ੍ਰਾਪਤੀ ਬਿੱਲ ਦੇ ਵਿਰੁੱਧ 19 ਅਪ੍ਰੈਲ ਨੂੰ ਇਥੇ ਆਯੋਜਿਤ ਕਿਸਾਨ ਰੈਲੀ 'ਚ ਹਿੱਸਾ ਲੈਣਗੇ। ਰਾਹੁਲ 22 ਫਰਵਰੀ ਤੋਂ ਛੁੱਟੀ 'ਤੇ ਹਨ ਅਤੇ ਉਨ੍ਹਾਂ ਦੇ ਅਪ੍ਰੈਲ 'ਚ ਇਥੇ ਪਰਤਣ ਦੀ ਸੰਭਾਵਨਾ ਹੈ। ਇਹ ਰੈਲੀ ਇਸ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਹ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਆਰੰਭ ਹੋਣ ਤੋਂ ਇਕ ਦਿਨ ਪਹਿਲਾਂ ਕੀਤੀ ਜਾ ਰਹੀ ਹੈ। ਇਸ ਆਰਡੀਨੈਂਸ ਵਿਰੁੱਧ ਲਗਭਗ ਪੂਰੀ ਵਿਰੋਧੀ ਧਿਰ ਇਕੱਠੀ ਨਜ਼ਰ ਆ ਰਹੀ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਹ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਦੇ ਪੱਖ 'ਚ ਹੈ।
ਗੁਜਰਾਤ ਵਿਧਾਨਸਭਾ 'ਚ ਅੱਤਵਾਦ ਰੋਕੂ ਬਿੱਲ ਪਾਸ
NEXT STORY