ਮੁੰਬਈ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਬਜਰੰਗੀ ਭਾਈਜਾਨ' 'ਚ ਸਲਮਾਨ ਖਾਨ ਦੇ ਡੁਪਲੀਕੇਟ ਆਰਟੀਸਟ ਨਜ਼ੀਮ ਖਾਨ ਅਹਿਮ ਰੋਲ 'ਚ ਦਿਖਾਈ ਦੇਣ ਵਾਲੇ ਹਨ। ਅਫਗਾਨਿਸਤਾਨ ਦੀ ਰਾਜਧਾਨੀ ਕਾਬੂਲ ਦੇ ਰਹਿਣ ਵਾਲੇ ਨਜ਼ੀਮ ਖਾਨ ਪੇਸ਼ੇ ਤੋਂ ਅਭਿਨੇਤਾ ਅਤੇ ਮਾਡਲ ਹਨ। ਫਿਲਹਾਲ ਉਹ ਦਿੱਲੀ 'ਚ ਰਹਿੰਦੇ ਹਨ ਅਤੇ ਸਲਮਾਨ ਖਾਨ ਦੇ ਮੁਰੀਦ ਤਾਂ ਹਨ ਹੀ ਪਰ ਇਸ ਦੇ ਨਾਲ ਹੀ ਉਨ੍ਹਾਂ ਦਾ ਚਿਹਰਾ ਵੀ ਸਲਮਾਨ ਖਾਨ ਨਾਲ ਮਿਲਦਾ ਹੈ। ਨਜ਼ੀਮ ਦੀ ਜਦੋਂ ਸਲਮਾਨ ਖਾਨ ਨਾਲ ਮੁਲਾਕਾਤ ਹੋਈ ਤਾਂ ਸਲਮਾਨ ਨੇ ਨਜ਼ੀਮ ਨੂੰ ਵਧਾਈ ਦਿੱਤੀ ਅਤੇ ਕੰਮ 'ਤੇ ਮਿਹਨਤ ਲਈ ਉਤਸ਼ਾਹਤ ਵੀ ਕੀਤਾ।
ਸਲਮਾਨ ਖਾਨ ਨੇ ਇਸ ਦੌਰਾਨ ਨਜ਼ੀਮ ਖਾਨ ਨੂੰ ਬਾਡੀ ਬਿਲਡਿੰਗ ਦੇ ਕੁਝ ਟਿਪਸ ਵੀ ਦਿੱਤੇ। ਇੰਨਾ ਹੀ ਨਹੀਂ ਸਲਮਾਨ ਨੇ ਆਪਣੀ ਦਸਤਖਤ ਵਾਲੀ ਸ਼ਰਟ ਅਤੇ ਕੁਝ ਫੋਟੋਗ੍ਰਾਫ ਨਜ਼ੀਮ ਨੂੰ ਗਿਫਟ ਕੀਤੀਆਂ। ਉਥੇ ਹੀ ਨਜ਼ੀਮ ਨੇ ਕਿਹਾ ਕਿ ਉਹ ਇਸ ਤੋਹਫੇ ਨੂੰ ਕਦੇ ਵੀ ਨਹੀਂ ਭੁੱਲਣਗੇ ਅਤੇ ਸੰਭਾਲ ਕੇ ਰੱਖਣਗੇ। ਤੁਹਾਨੂੰ ਦੱਸ ਦਈਏ ਇਕੱਲੇ ਸਲਮਾਨ ਹੀ ਅਜਿਹੇ ਅਭਿਨੇਤਾ ਨਹੀਂ ਹਨ, ਜਿਨ੍ਹਾਂ ਦੇ ਹਮਸ਼ਕਲਸ ਹਨ ਸਗੋਂ ਅਜਿਹੇ ਕਈ ਹੋਰ ਬਾਲੀਵੁੱਡ ਅਭਿਨੇਤਾ ਵੀ ਹਨ ਵੀ ਜਿਨ੍ਹਾਂ ਦੇ ਹਮਸ਼ਕਲਸ ਇਥੇ ਮੌਜੂਦ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਹਮਸ਼ਕਲ ਹਿਤੇਸ਼ ਗੌਲਾਨੀ, ਆਦਿਤਿਆ ਰਾਏ ਕਪੂਰ ਹਮਸ਼ਕਲ ਸ਼ਿਸ਼ਿਰ ਸ਼ਰਮਾ, ਰਣਬੀਰ ਕਪੂਰ ਹਮਸ਼ਕਲ ਜੁਨੈਦ ਸ਼ਾਹ, ਪਰਿਣੀਤੀ ਚੋਪੜਾ ਹਮਸ਼ਕਲ ਹਰਨੀਤ ਸਿੰਘ, ਟਾਈਗਰ ਸ਼ਰਾਫ ਹਮਸ਼ਕਲ ਪ੍ਰਿਯੰਕਾ ਗਾਂਧੀ ਸ਼ਾਮਲ ਹਨ।
ਮਿਊਜ਼ੀਅਮ 'ਚ ਲੱਗਿਆ ਕੈਟਰੀਨਾ ਦਾ ਪੁੱਤਲਾ ਤਾਂ ਕਰੀਨਾ ਦਾ ਹੋਇਆ ਗਾਇਬ (ਦੇਖੋ ਤਸਵੀਰਾਂ)
NEXT STORY