ਮੁੰਬਈ- ਬਾਲੀਵੁੱਡ ਦੀ ਸਭ ਤੋਂ ਸਫਲ ਆਨ ਸਕ੍ਰੀਨ ਜੋੜੀ ਸ਼ਾਹਰੁਖ ਖਾਨ ਅਤੇ ਕਾਜੋਲ ਇਕ ਵਾਰ ਫਿਰ ਤੋਂ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੇ ਹਨ। ਇਹ ਜੋੜੀ ਫਿਲਮ 'ਦਿਲਵਾਲੇ' 'ਚ ਨਜ਼ਰ ਆਵੇਗੀ, ਜਿਸ ਨੂੰ ਰੋਹਿਤ ਸ਼ੈੱਟੀ ਦੇ ਨਿਰਦੇਸ਼ਿਤ ਕੀਤਾ ਹੈ। ਇਸ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਾਹਰੁਖ-ਕਾਜੋਲ ਦੇ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖਬਰ ਹੈ ਕਿ ਫਿਲਮ 'ਦਿਲਵਾਲੇ' ਇਸ ਸਾਲ ਕ੍ਰਿਸਮਿਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਗੋਆ ਰਾਜ ਫਿਲਮ ਉਤਸਵ ਦੇ ਉਦਘਾਟਨ 'ਚ ਪਹੁੰਚੇ ਰੋਹਿਤ ਸ਼ੈੱਟੀ ਨੇ ਦੱਸਿਆ ਕਿ ਉਹ ਇਨ੍ਹੀਂ ਦਿਨੀਂ ਫਿਲਮ 'ਦਿਲਵਾਲੇ' ਦੀ ਸ਼ੂਟਿੰਗ 'ਚ ਰੁੱਝੇ ਹਨ। ਫਿਲਮ 'ਦਿਲਵਾਲੇ' ਨੂੰ ਰੋਹਿਤ ਸ਼ੈੱਟੀ ਅਤੇ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਸ਼ਾਹਰੁਖ-ਕਾਜੋਲ ਤੋਂ ਇਲਾਵਾ ਇਸ ਫਿਲਮ 'ਚ ਵਰੁਣ ਧਵਨ ਅਤੇ ਕੀਰਤੀ ਸੈਨਨ ਵੀ ਮੁੱਖ ਕਿਰਦਾਰਾਂ 'ਚ ਦਿਖੇਣਗੇ।
ਅਕਸ਼ੇ ਕੁਮਾਰ ਨੇ ਸ਼ੁਰੂ ਕੀਤੀ 'ਸਿੰਘ ਇਜ਼ ਬਲਿੰਗ' ਦੀ ਸ਼ੂਟਿੰਗ
NEXT STORY