ਚੰਡੀਗੜ੍ਹ : ਇਥੇ ਇਕ ਕੁੜੀ ਵਲੋਂ ਖੁਦ ਨਾਲ ਦੁਸ਼ਕਰਮ ਦੀ ਸ਼ਿਕਾਇਤ ਕਰਨ ਤੋਂ ਬਾਅਦ ਮੁੱਕਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦ ਨੂੰ ਦੁਸ਼ਕਰਮ ਪੀੜਤ ਦੱਸਣ ਵਾਲੀ ਕੁੜੀ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਉਸ ਨਾਲ ਵਿਆਹ ਦੇ ਨਾਂ 'ਤੇ ਸਰੀਰਕ ਸੰਬੰਧ ਬਣਾਏ ਗਏ ਅਤੇ ਇਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਫਿਰ ਕੁੜੀ ਅਦਾਲਤ 'ਚ ਆਪਣੇ ਬਿਆਨਾਂ ਤੋਂ ਮੁੱਕਰ ਗਈ, ਜਿਸ 'ਤੇ ਅਦਾਲਤ ਨੇ ਦੋਸ਼ੀ ਜਗਦੀਸ਼ ਨੂੰ ਤਾਂ ਬਰੀ ਕਰ ਦਿੱਤਾ ਪਰ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 500 ਰੁਪਏ ਜੁਰਮਾਨੇ 'ਤੇ ਛੱਡਿਆ ਗਿਆ।
ਨੋਟਿਸ ਦੇ ਜਵਾਬ 'ਚ ਕੁੜੀ ਨੇ ਦੱਸਿਆ ਕਿ ਉਹ ਲਿਵ ਇਨ ਰਿਲੇਸ਼ਨ 'ਚ ਰਹਿੰਦੀ ਸੀ। ਦੋਸ਼ੀ ਨਾਲ ਉਸ ਦੇ ਸੰਬੰਧ ਵੀ ਸਨ ਪਰ ਦੋਸ਼ੀ ਦੀ ਬਾਅਦ 'ਚ ਉਸ ਨਾਲ ਗੱਲਬਾਤ ਬੰਦ ਹੋ ਗਈ। ਇਸ 'ਤੇ ਉਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਪੀੜਤ ਕੁੜੀ ਨੇ ਸੈਕਟਰ-34 ਸਥਿਤ ਥਾਣਾ ਪੁਲਸ ਨੂੰ ਦੱਸਿਆ ਕਿ ਉਹ 14 ਦਸੰਬਰ 2013 ਨੂੰ ਪਟਿਆਲੇ ਤੋਂ ਚੰਡੀਗੜ੍ਹ ਪੜ੍ਹਾਈ ਕਰਨ ਆਈ ਸੀ। ਇਥੇ ਉਹ ਮੋਹਾਲੀ ਰਹਿੰਦੀ ਸੀ। ਉਸ ਦੀ ਮੁਲਾਕਾਤ ਜਗਦੀਸ਼ ਰਾਏ ਨਾਲ ਹੋਈ। ਦੋਹਾਂ 'ਚ ਦੋਸਤੀ ਹੋਈ।
ਇਕ ਦਿਨ ਜਗਦੀਸ਼ ਨੇ ਉਸ ਨੂੰ ਸੈਕਟਰ-34 ਦੀ ਮਾਰਕੀਟ 'ਚ ਬੁਲਾਇਆ। ਕਾਰ 'ਚ ਬੈਠਦਿਆਂ ਹੀ ਉਸ ਨੇ ਕੁੜੀ ਨੂੰ ਕੋਲਡ ਡਰਿੰਕ ਦਿੱਤੀ, ਜਿਸ 'ਚ ਉਸ ਨੇ ਨਸ਼ੀਲਾ ਪਦਾਰਥ ਮਿਲਾਇਆ ਹੋਇਆ ਸੀ। ਫਿਰ ਉਹ ਉਸ ਨੂੰ ਬੁੜੈਲ ਦੇ ਇਕ ਹੋਟਲ 'ਚ ਲੈ ਗਿਆ। ਉਥੇ ਵਿਆਹ ਕਰਵਾਉਣ ਦੀ ਗੱਲ ਕਹਿ ਕੇ ਸੰਬੰਧ ਬਣਾਏ ਅਤੇ ਇਸ ਦੀ ਵੀਡੀਓ ਕਲਿੱਪ ਵੀ ਬਣਾਈ। ਇਸ ਪਿੱਛੋਂ ਇਕ ਵਾਰ ਫਿਰ ਉਸ ਨੇ ਸੰਬੰਧ ਬਣਾਏ ਅਤੇ ਕੁਝ ਸਮੇਂ ਲਈ ਸਿੰਗਾਪੁਰ ਚਲੀ ਗਈ। ਉਸ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਈ ਤਾਂ ਦੋਸ਼ੀ ਨੇ ਉਸ ਨੂੰ ਵੀਡੀਓ ਕਲਿਪ ਦਿਖਾ ਕੇ ਬਲੈਕਮੇਲ ਕੀਤਾ ਅਤੇ ਉਸ ਨੂੰ ਅੰਮ੍ਰਿਤਸਰ-ਸਿਰਸਾ ਲੈ ਗਿਆ ਅਤੇ ਉਥੇ ਉਸ ਨਾਲ ਜ਼ਬਰਦਸਤੀ ਕੀਤੀ। ਫਿਰ ਉਸ ਨੇ ਮਿਲਣਾ ਬੰਦ ਕਰ ਦਿੱਤਾ। ਕੁੜੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਦੋ ਬੱਚੇ ਹਨ।
SGPC ਨੇ ਵਿਸਾਖੀ ਮੇਲੇ ਤੋਂ ਪਹਿਲਾਂ ਹੀ ਕਮਾ ਲਏ 40 ਲੱਖ ਰੁਪਏ
NEXT STORY