ਮੁੰਬਈ- ਬਾਲੀਵੁੱਡ ਫਿਲਮ ਜਿਸਮ 2 ਨਾਲ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਬੇਬੀ ਡੌਲ ਸੰਨੀ ਲਿਓਨ ਹੁਣ ਨਿਰਮਾਤਾ ਬਣਨ ਦੀ ਤਿਆਰੀ 'ਚ ਜੁਟ ਗਈ ਹੈ। ਸੰਨੀ ਲਿਓਨ ਹੌਲੀ-ਹੌਲੀ ਬਾਲੀਵੁੱਡ 'ਚ ਆਪਣੀ ਜਗ੍ਹਾ ਮਜ਼ਬੂਤ ਕਰ ਰਹੀ ਹੈ। ਸੰਨੀ ਹੁਣ ਫਿਲਮ ਨਿਰਮਾਣ ਦੇ ਖੇਤਰ 'ਚ ਕਦਮ ਰੱਖ ਸਕਦੀ ਹੈ। ਸੰਨੀ ਤੇ ਉਸ ਦੇ ਪਤੀ ਡੈਨੀਅਲ ਵੈਬਰ ਆਪਣਾ ਨਵਾਂ ਪ੍ਰੋਡਕਸ਼ਨ ਹਾਊਸ ਖੋਲ੍ਹਣ ਦੀ ਤਿਆਰੀ 'ਚ ਹਨ। ਡੈਨੀਅਲ ਕੋਲ ਪਹਿਲਾਂ ਹੀ ਲਾਸ ਏਂਜਲਸ 'ਚ ਇਕ ਪ੍ਰੋਡਕਸ਼ਨ ਹਾਊਸ ਹੈ ਪਰ ਇਹ ਉਸ ਤੋਂ ਬਿਲਕੁਲ ਵੱਖਰਾ ਹੋਵੇਗਾ।
ਇਸ ਨਵੇਂ ਪ੍ਰੋਡਕਸ਼ਨ ਬੈਨਰ ਦਾ ਨਾਂ ਵੀ ਨਵਾਂ ਹੋਵੇਗਾ ਤੇ ਇਥੇ ਸਿਰਫ ਬਾਲੀਵੁੱਡ ਫਿਲਮਾਂ ਹੀ ਪ੍ਰੋਡਿਊਸ ਕੀਤੀਆਂ ਜਾਣਗੀਆਂ। ਨਵੇਂ ਬੈਨਰ ਦੀ ਸ਼ੁਰੂਆਤ ਅਕਤੂਬਰ 'ਚ ਹੋਵੇਗੀ। ਜ਼ਿਕਰਯੋਗ ਹੈ ਕਿ ਡੈਨੀਅਲ ਵੀ ਹੁਣ ਬਾਲੀਵੱਡ 'ਚ ਡੈਬਿਊ ਕਰਨ ਲਈ ਤਿਆਰ ਹਨ। ਡੈਨੀਅਲ ਸੰਨੀ ਲਿਓਨ ਨਾਲ ਫਿਲਮ ਡੇਂਜਰਸ ਹੁਸਨ 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਸੰਨੀ ਦੀ ਫਿਲਮ ਏਕ ਪਹੇਲੀ ਲੀਲਾ 'ਚ ਵੀ ਉਹ ਕੈਮਿਓ ਰੋਲ 'ਚ ਨਜ਼ਰ ਆਉਣਗੇ।
ਡਿੰਪਲ ਅਤੇ ਉਸ ਪਰਿਵਾਰ ਦੇ ਖਿਲਾਫ ਘਰੇਲੂ ਹਿੰਸਾ ਦੀ ਸ਼ਿਕਾਇਤ ਹਾਈ ਕੋਰਟ ਨੇ ਕੀਤੀ ਰੱਦ
NEXT STORY