ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ ਤੇ ਜ਼ਿੰਬਾਬਵੇ ਕ੍ਰਿਕਟ ਸੰਘ ਕਰਾਚੀ ਤੇ ਲਾਹੌਰ ਵਿਚ ਅਗਲੇ ਮਹੀਨੇ ਵਨ ਡੇ ਲੜੀ ਕਰਵਾਉਣ ਦੇ ਮਤੇ ਨੂੰ ਆਖਰੀ ਰੂਪ ਦੇਣ ਦੀ ਪ੍ਰਕਿਰਿਆ ਵਿਚ ਹਨ।
ਪੀ. ਸੀ. ਬੀ. ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਜ਼ਿੰਬਾਬਵੇ ਕ੍ਰਿਕਟ ਸੰਘ ਨੂੰ ਤਿੰਨ ਵਨ ਡੇ ਮੈਚਾਂ ਤੇ ਦੋ ਟੀ-20 ਮੈਚਾਂ ਦੀ ਲੜੀ ਲਈ ਸੰਭਾਵਿਤ ਪ੍ਰੋਗਰਾਮ ਭੇਜਿਆ ਗਿਆ ਹੈ ਤੇ ਆਖਰੀ ਮਨਜ਼ੂਰੀ ਦਾ ਇੰਤਜ਼ਾਰ ਹੈ।
ਉਨ੍ਹਾਂ ਕਿਹਾ, ''ਉਨ੍ਹਾਂ ਨੇ ਲੜੀ ਲਈ ਸੁਰੱਖਿਆ ਯੋਜਨਾ ਮੰਗੀ ਸੀ ਤੇ ਅਸੀਂ ਉਨ੍ਹਾਂ ਨੂੰ ਭੇਜ ਦਿੱਤੀ ਹੈ। ਅਸੀਂ ਉਨ੍ਹਾਂ ਤੋਂ ਆਖਰੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਾਂ। ਪੀ. ਸੀ. ਬੀ. ਮੁਖੀ ਸ਼ਹਿਰਯਾਰ ਖਾਨ ਇਸ ਮਹੀਨੇ ਆਈ. ਸੀ. ਸੀ. ਦੀ ਮੀਟਿੰਗ ਦੌਰਾਨ ਜ਼ਿੰਬਾਬਵੇ ਕ੍ਰਿਕਟ ਸੰਘ ਦੇ ਪ੍ਰਮੁੱਖ ਨਾਲ ਮਿਲਣਗੇ।''
ਜ਼ਿੰਬਬਾਵੇ ਜੇਕਰ ਦੌਰਾ ਕਰਨ ਨੂੰ ਰਾਜ਼ੀ ਹੋ ਜਾਂਦਾ ਹੈ ਤਾਂ ਮਾਰਚ 2009 ਵਿਚ ਸ਼੍ਰੀਲੰਕਾਈ ਟੀਮ ਦੀ ਬੱਸ 'ਤੇ ਲਾਹੌਰ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰਨ ਵਾਲਾ ਉਹ ਪਹਿਲਾ ਟੈਸਟ ਦੇਸ਼ ਹੋਵੇਗਾ।
ਘਰੇਲੂ ਮੈਦਾਨ ਦੀ ਕਮੀ ਮਹਿਸੂਸ ਹੁੰਦੀ ਹੈ: ਦ੍ਰਾਵਿੜ
NEXT STORY