ਨਵੀਂ ਦਿੱਲੀ¸ ਭਾਰਤ ਦੀ ਸਾਇਨਾ ਨੇਹਵਾਲ ਅਧਿਕਾਰਕ ਵਿਸ਼ਵ ਕੱਪ ਰੈਂਕਿੰਗ ਵਿਚ ਇਕ ਹਫਤੇ ਨੰਬਰ ਵਨ ਰਹਿਣ ਤੋਂ ਬਾਅਦ ਵੀਰਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਖਿਸਕ ਗਈ ਹੈ ਜਦਕਿ ਚੀਨ ਦੀ ਲੀ ਜੂਈਰੂਈ ਨੇ ਆਪਣਾ ਚੋਟੀ ਸਥਾਨ ਫਿਰ ਤੋਂ ਹਾਸਲ ਕਰ ਲਿਆ।
ਓਲੰਪਿਕ ਚੈਂਪੀਅਨ ਜੂਈਰੂਈ ਨੇ ਪਿਛਲੇ ਹਫਤੇ ਮਲੇਸ਼ੀਆ ਓਪਨ ਵਿਚ ਸਾਇਨਾ ਨੂੰ ਸੈਮੀਫਾਈਨਲ ਵਿਚਹਰਾ ਕੇ ਉਸ ਤੋਂ ਨੰਬਰ ਇਕ ਸਥਾਨ ਖੋ ਲਿਆ । ਜੂਈਰੋਈ ਤੇ ਸਾਇਨਾ ਦੋਵੇਂ ਹੀ ਇਸ ਹਫਤੇ ਦੋਵੇਂ ਹੀ ਇਸ ਹਫਤੇ ਚਲ ਰਹੇ ਸਿੰਗਾਪੁਰ ਓਪਨ ਟੂਰਨਾਮੈਂਟ ਵਿਚ ਖੇਡਣ ਨਹੀਂ ਉਤਰੀਆਂ ਹਨ ਜਿਸ ਤੋਂ ਬਾਅਦ ਪੂਰੀ ਸੰਭਾਵਨਾ ਹੈ ਕਿ ਅਗਲੇ ਵੀਰਵਾਰ ਨੂੰ ਜਦੋਂ ਨਵੀਂ ਰੈਂਕਿੰਗ ਜਾਰੀ ਹੋਵੇਗਾ ਤਾਂ ਸਾਇਨਾ ਫਿਰ ਤੋਂ ਨੰਬਰ ਇਕ ਬਣ ਜਾਵੇਗੀ।
ਜੂਈਰੂਈ ਦੇ ਇਸ ਸਮੇਂ 80764 ਅੰਕ ਹਨ ਜਦਕਿ ਸਾਇਨਾ ਦੇ 80191 ਅੰਕ ਹਨ। ਵਿਸ਼ਵ ਚੈਂਪੀਅਨ ਸਪੇਨ ਦੇ ਕੈਰੋਲੀਨਾ ਮਾਰਿਨ 79578 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਭਾਰਤ ਦੀ ਪੀ. ਵੀ. ਸਿੰਧੂ ਅਪਾਣੇ ਨੰਬਰ 9 'ਤੇ ਬਣੀ ਹੋਈ ਹੈ। ਸਿੰਧੂ ਸੱਟ ਕਾਰਨ ਸਿੰਗਾਪੁਰ ਓਫਨ ਵਿਚ ਖੇਡਣ ਨਹੀਂ ਉਤਰੀ ਸੀ।
ਇਸ ਵਿਚਾਲੇ ਸਵਿਸ ਤੇ ਇੰਡੀਆ ਓਪਨ ਚੈਂਪੀਅਨ ਕੇ. ਸ਼੍ਰੀਕਾਂਤ ਵਿਸ਼ਵ ਰੈਂਕਿੰਗ ਵਿਚ ਚੌਥੇ ਸਥਾਨ 'ਤੇ ਬਣਿਆ ਹੋਇਆ ਹੈ। ਚੀਨ ਦੇ ਚੇਨ ਲੋਂਗ ਨੰਬਰ ਇਕ ਸਥਾਨ 'ਤੇ ਕਾਇਮ ਹੈ। ਪੁਰਸ਼ ਡਬਲਜ਼, ਮਹਿਲਾ ਡਬਲਜ਼ ਤੇ ਮਿਕਸਡ ਡਬਲਜ਼ ਵਿਚ ਟਾਪ-10 ਵਿਚ ਭਾਰਤ ਦਾ ਕੋਈ ਖਿਡਾਰੀ ਸ਼ਾਮਲ ਨਹੀਂ ਹੈ।
2009 ਤੋਂ ਬਾਅਦ ਪਹਿਲੀ ਵਾਰ ਮੇਜ਼ਬਾਨੀ ਕਰੇਗਾ ਪਾਕਿਸਤਾਨ
NEXT STORY