ਸਿੰਗਾਪੁਰ - ਭਾਰਤੀ ਸ਼ਟਲਰ ਪਰੂਪੱਲੀ ਕਸ਼ਯਪ ਤੇ ਐੱਚ. ਐੱਸ. ਪ੍ਰਣਯ ਨੇ ਪੁਰਸ਼ ਸਿੰਗਲਜ਼ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਏ ਹਨ ਜਦਕਿ ਕੇ. ਸ਼੍ਰੀਕਾਂਤ ਤੇ ਡਬਲਜ਼ ਮਾਹਿਰ ਜਵਾਲਾ ਗੁਟਾ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਹਾਰ ਕੇ ਬਾਹਰ ਹੋ ਗਈ ਹੈ। ਸਵਿਸ ਓਪਨ ਤੇ ਇੰਡੀਆ ਓਪਨ ਚੈਂਪੀਅਨ ਤੀਜਾ ਦਰਜਾ ਸ਼੍ਰੀਕਾਂਤ ਜੇਤੂ ਮੁਹਿੰਮ ਜਾਰੀ ਰੱਖਣ ਵਿਚ ਅਸਫਲ ਰਿਹਾ। ਸ਼੍ਰੀਕਾਂਤ ਨੂੰ ਗੈਰ ਦਰਜਾ ਥਾਈਲੈਂਡ ਦੇ ਤਾਨੋਗਸਕਾ ਸਾਏਨਸੋਂਬਬੂਸਕੂ ਨੇ 38 ਮਿੰਟ ਵਿਚ 21-15, 22-20 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ।
Live IPL 8 : ਰੋਮਾਂਚਕ ਮੈਚ 'ਚ ਚੇਨਈ ਨੇ ਦਿੱਲੀ ਨੂੰ ਹਰਾਇਆ 149/9 (20 overs)
NEXT STORY