ਮੁੰਬਈ- ਰਾਸ਼ਟਰਪਤੀ ਭਵਨ 'ਚ ਪਦਮ ਐਵਰਾਡ ਸੈਰੇਮਿਨੀ 'ਚ ਅਮਿਤਾਭ ਬੱਚਨ ਦਾ ਪੂਰਾ ਪਰਿਵਾਰ ਇਸ ਖਾਸ ਮੌਕੇ 'ਤੇ ਮੌਜੂਦ ਸੀ ਪਰ ਇਸ ਪਰਿਵਾਰ 'ਚੋਂ ਸਾਰਿਆਂ ਦੀਆਂ ਨਜ਼ਰਾਂ ਇਕ ਲੜਕੀ 'ਤੇ ਟਿੱਕ ਗਈਆਂ। ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਸਮਾਰੋਹ 'ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁੱਖ ਆਕਰਸ਼ਣ ਦਾ ਕੇਂਦਰ ਐਸ਼ਵਰਿਆ ਹੀ ਸੀ ਤਾਂ ਤੁਸੀਂ ਗਲਤ ਹੋ। ਖਾਸ ਗੱਲ ਇਹ ਹੈ ਕੈਮਰੇ ਦੀਆਂ ਨਜ਼ਰਾਂ ਐਸ਼ਵਰਿਆ ਰਾਏ ਨਾਲ ਬੈਠੀ ਨਵਿਆ 'ਤੇ ਪਈਆਂ। ਐਸ਼ਵਰਿਆ ਦੇ ਨੇੜੇ ਬੈਠੀ ਇਹ ਲੜਕੀ ਵੀ ਬੱਚਨ ਪਰਿਵਾਰ ਦੀ ਹੀ ਇਕ ਅਹਿਮ ਮੈਂਬਰ ਹੈ। ਜੀ ਹਾਂ, ਉਹ ਕੋਈ ਹੋਰ ਨਹੀਂ ਸਗੋਂ ਅਮਿਤਾਭ ਬੱਚਨ ਦੀ ਦੋਹਤੀ ਯਾਨੀ ਸ਼ਵੇਤਾ ਅਤੇ ਨਿਖਿਲ ਨੰਦਾ ਦੀ ਬੇਟੀ ਨਵਿਆ ਨਵੇਲੀ ਨੰਦਾ ਸੀ। ਨਵਿਆ ਲੰਡਨ ਦੇ ਉਸੇ ਸੇਵਨ ਓਕੇ ਸਕੂਲ ਤੋਂ ਪੜ੍ਹੀ ਹੈ, ਜਿੱਥੇ ਸ਼ਾਹਰੁਖ ਖਾਨ ਦੇ ਬੇਟਾ ਆਰੀਅਨ ਦਾ ਵੀ ਪੜ੍ਹਾਈ ਕਰ ਰਹੇ ਹਨ।
ਹਾਈਕੋਰਟ ਨੇ ਸਲਮਾਨ ਖਾਨ ਦੀ ਪਟੀਸ਼ਨ ਕੀਤੀ ਰੱਦ
NEXT STORY