ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਦਿੱਲੀ ਦੀ ਮੀਰਾ ਰਾਜਪੂਤ ਦਾ ਵਿਆਹ ਅੱਜ ਕੱਲ੍ਹ ਇੰਡਸਟਰੀ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਰ ਕਿਸੇ ਦੀਆਂ ਨਜ਼ਰਾਂ ਉਸ ਦੇ ਵਿਆਹ ਨਾਲ ਜੁੜੀਆਂ ਜਾਣਕਾਰੀਆਂ 'ਤੇ ਹਨ। ਹਾਲ ਹੀ 'ਚ ਸੁਣਨ 'ਚ ਆਇਆ ਹੈ ਕਿ ਦੋਵਾਂ ਦਾ ਵਿਆਹ 10 ਜੂਨ ਨੂੰ ਤੈਅ ਹੋ ਗਿਆ ਹੈ। ਹਾਲਾਂਕਿ ਇਸ ਤੋਂ ਬਾਅਦ ਸਭ ਨੂੰ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦੋਵੇ ਵਿਆਹ ਕਿਥੇ ਕਰਨਗੇ। ਖਬਰਾਂ ਮੁਤਾਬਕ ਸ਼ਾਹਿਦ ਅਤੇ ਮੀਰਾ ਸੱਤ ਸਮੁੰਦਰ ਪਾਰ ਜਾ ਕੇ ਖੂਬਸੂਰਤ ਵਾਲੀ ਆਈਲੈਂਡ 'ਚ ਵਿਆਹ ਰਚਾਉਣਗੇ। ਖਬਰ ਮੁਤਾਬਕ ਦੋਵੇ ਪਰਿਵਾਰ ਦੇ ਵਿਚਕਾਰ ਵਿਆਹ ਦੇ ਡੇਸੀਟਨੇਸ਼ਨ ਨੂੰ ਲੈ ਕੇ ਗੱਲ ਕਰ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਪਰਿਵਾਰ ਬਾਲੀ ਦੇ ਰਾਜ਼ੀ ਹੋ ਸਕਦੇ ਹਨ। ਦੋਵੇ ਹੀ ਪਰਿਵਾਰ ਚਾਹੁੰਦੇ ਹਨ ਕਿ ਵਿਆਹ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਅਤੇ ਸਿਰਫ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਜ਼ੂਦਗੀ 'ਚ ਹੋਵੇ। ਖੈਰ ਇਹ ਤਾਂ ਸਮਾਂ ਦੀ ਦੱਸੇਗਾ ਕਿ ਸ਼ਾਇਦ ਅਤੇ ਮੀਰਾ ਕਿਥੇ ਜਾ ਕੇ ਵਿਆਹ ਦੇ ਬੰਧਣ 'ਚ ਬੱਝਣਗੇ।
ਹੁਣ ਪੌਲ ਵਾਕਰ ਤੋਂ ਬਿਨਾਂ ਬਣੇਗੀ 'ਫਿਊਰੀਅਸ 8'
NEXT STORY