ਲੰਡਨ- ਹਾਲੀਵੁੱਡ ਦੇ ਯੂਨੀਵਰਸਲ ਸਟੂਡੀਓਜ਼ ਤੋਂ ਆ ਰਹੀਆਂ ਖਬਰਾਂ ਦੱਸ ਰਹੀਆਂ ਹਨ ਕਿ ਫਾਸਟ ਐਂਡ ਫਿਊਰੀਅਸ ਸੀਰੀਜ਼ ਦੀ ਅੱਠਵੀਂ ਫਿਲਮ ਬਣੇਗੀ। ਹਾਲਾਂਕਿ ਫਿਊਰੀਅਸ 7 ਦੀ ਰਿਲੀਜ਼ ਤੋਂ ਪਹਿਲਾਂ ਹੀ ਸਟੂਡੀਓ ਨੇ ਫਿਊਰੀਅਸ ਸੀਰੀਜ਼ ਦੀਆਂ ਤਿੰਨ ਹੋਰ ਫਿਲਮਾਂ ਬਣਾਏ ਜਾਣ ਦੇ ਸੰਕੇਤ ਦਿੱਤੇ ਸਨ ਪਰ ਉਸ ਸਮੇਂ ਗੱਲ ਫਿਊਰੀਅਸ 7 ਦੀ ਰਿਲੀਜ਼ ਤੇ ਬਾਕਸ ਆਫਿਸ ਦੇ ਪ੍ਰਦਰਸ਼ਨ 'ਤੇ ਟੱਲ ਗਈ ਸੀ। ਹੁਣ ਫਿਲਮ ਦੀ ਪੂਰੀ ਟੀਮ ਸਫਲਤਾ ਦਾ ਜਸ਼ਨ ਮਨਾ ਰਹੀ ਹੈ।
ਇਸ ਲਈ ਫਿਲਹਾਲ ਫਿਊਰੀਅਸ 8 ਦੇ ਨਿਰਮਾਣ ਬਾਰੇ ਚਰਚਾ ਨਹੀਂ ਕੀਤੀ ਜਾ ਰਹੀ ਹੈ। ਹਾਲਾਂਕਿ ਨਵੀਂ ਫਿਲਮ ਵਿਚ ਨਵੇਂ ਚਿਹਰੇ ਦਿਖਣ ਦੀ ਆਸ ਹੈ ਕਿਉਂਕਿ ਪੌਲ ਵਾਕਰ ਦੀ ਮੌਤ ਤੋਂ ਬਾਅਦ ਉਸ ਦੇ ਭਰਾ ਨੇ ਇਸ ਫਿਲਮ ਨੂੰ ਪੂਰਾ ਕੀਤਾ ਸੀ ਪਰ ਹੁਣ ਨਵੀਂ ਸਟਾਰਕਾਸਟ ਫਿਲਮ ਵਿਚ ਹੋਣਾ ਵੀ ਤੈਅ ਹੈ। ਜਦੋਂ ਤਕ ਯੂਨੀਵਰਸਲ ਟੀਮ ਦੀ ਬੈਠਕ ਨਹੀਂ ਹੁੰਦੀ, ਓਨੀ ਦੇਰ ਤਕ ਇਸ ਸਬੰਧੀ ਕੁਝ ਵੀ ਕਹਿਣਾ ਗਲਤ ਹੈ। ਇਹ ਬੈਠਕ ਇਸ ਹਫਤੇ ਦੇ ਵਿਚ-ਵਿਚ ਹੋ ਸਕਦੀ ਹੈ ਤੇ ਇਸ ਤੋਂ ਬਾਅਦ ਹੀ ਇਸ ਫਿਲਮ ਬਾਰੇ ਸੋਚਿਆ ਜਾ ਸਕਦਾ ਹੈ।
ਸਾਬਕਾ ਮਿਸ ਵਲਰਡ ਐਸ਼ਵਰਿਆ ਨੂੰ ਛੱਡ 16 ਸਾਲ ਦੀ ਲੜਕੀ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ (ਦੇਖੋ ਤਸਵੀਰਾਂ)
NEXT STORY