ਨਵੀਂ ਦਿੱਲੀ- ਬਾਲੀਵੁੱਡ ਦੀ ਬੇਬੀ ਡੌਲ ਸੰਨੀ ਲਿਓਨ ਇਕ ਵਾਰ ਫਿਰ ਪ੍ਰਸਿੱਧ ਟੀ. ਵੀ. ਰਿਐਲਿਟੀ ਸ਼ੋਅ ਐੱਮ ਟੀ. ਵੀ. ਸਪਲਿਟਸਵਿਲਾ ਨੂੰ ਹੋਸਟ ਕਰਦੀ ਨਜ਼ਰ ਆਵੇਗੀ। ਸੰਨੀ ਲਿਓਨ ਇਸ ਸ਼ੋਅ ਨੂੰ ਹੋਸਟ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਸੰਨੀ ਨੇ ਇਸ ਸੀਜ਼ਨ ਦੇ ਸ਼ੋਅ ਸਬੰਧੀ ਦੱਸਿਆ ਕਿ ਇਹ ਸੀਜ਼ਨ ਬੇਹੱਤ ਰੋਮਾਂਚਕ ਤੇ ਪਿਆਰ ਭਰਿਆ ਹੋਵੇਗਾ। ਉਸ ਨੂੰ ਪੂਰਾ ਯਕੀਨ ਹੈ ਕਿ ਦਰਸ਼ਕ ਇਸ ਸੀਜ਼ਨ ਨੂੰ ਵੀ ਬੇਹੱਦ ਪਸੰਦ ਕਰਨਗੇ। ਸੰਨੀ ਨੇ ਕਿਹਾ ਕਿ ਉਹ ਇਕ ਵਾਰ ਮੁੜ ਐੱਮ ਟੀ. ਵੀ. ਸਪਲਿਟਸਵਿਲਾ ਨੂੰ ਹੋਸਟ ਕਰ ਰਹੀ ਹੈ। ਪਿਛਲੀ ਵਾਰ ਵੀ ਇਸ ਸ਼ੋਅ ਨੂੰ ਹੋਸਟ ਕਰਨ 'ਚ ਉਸ ਨੂੰ ਬੇਹੱਦ ਮਜ਼ਾ ਆਇਆ ਸੀ।
ਇਸ ਵਾਰ ਵੀ ਉਹ ਸ਼ੋਅ ਨੂੰ ਲੈ ਕੇ ਖੁਸ਼ ਹੈ। ਉਸ ਲਈ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਸਾਲ ਇਹ ਸ਼ੋਅ ਕਾਫੀ ਹਿੱਟ ਰਿਹਾ ਸੀ। ਸੰਨੀ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਇਸ ਸ਼ੋਅ ਨੂੰ ਹੋਸਟ ਕਰਨ ਦਾ ਆਫਰ ਆਇਆ ਤਾਂ ਉਸ ਨੇ ਤੁਰੰਤ ਹਾਂ ਕਰ ਦਿੱਤੀ। ਇਹ ਇਕ ਨੌਜਵਾਨਾਂ ਦੀ ਪ੍ਰਸਿੱਧ ਡੇਟਿੰਗ ਵਾਲਾ ਸ਼ੋਅ ਹੈ। ਸੰਨੀ ਇਨ੍ਹੀਂ ਦਿਨੀਂ ਆਪਣੀ ਅਗਾਮੀ ਫਿਲਮ ਏਕ ਪਹੇਲੀ ਲੀਲਾ ਦੀ ਪ੍ਰਮੋਸ਼ਨ ਨੂੰ ਲੈ ਕੇ ਕਾਫੀ ਰੁੱਝੀ ਹੈ। ਫਿਲਮ 'ਚ ਉਸ ਦੇ ਨਾਲ ਜਯ ਭਾਨੂਸ਼ਾਲੀ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਭਾਰਤ ਨੇ ਵਧਾਈ ਪਾਕਿਸਤਾਨ 'ਚ ਸਿਨੇਮਾ ਦੀ ਦਿਲਚਸਪੀ (ਦੇਖੋ ਤਸਵੀਰਾਂ)
NEXT STORY