ਚੀਨ— ਚੀਨ ਨੇ ਆਪਣੀ ਤਿੰਨ ਦਹਾਕੇ ਪੁਰਾਣੀ ਵਨ ਚਾਈਲਡ ਪਾਲਿਸੀ ਵਾਪਸ ਲੈਣ ਤੋਂ ਇਨਕਾਰ ਕੀਤਾ ਹੈ। ਨਾਲ ਹੀ ਇਨ੍ਹਾਂ ਅਟਕਲਾਂ ਨੂੰ ਵੀ ਬੇਬੁਨਿਆਦ ਦੱਸਿਆ ਹੈ ਕਿ ਅਗਲੇ ਮਹੀਨੇ ਤੋਂ ਹਰ ਜੋੜੇ ਨੂੰ ਦੋ ਬੱਚਿਆਂ ਦਾ ਅਧਿਕਾਰ ਹੋਵੇਗਾ। ਰਾਸ਼ਟਰੀ ਸਿਹਤ ਅਤੇ ਪਰਿਵਾਰ ਨਿਯੋਜਨ ਕਮਿਸ਼ਨ ਦੀ ਬੁਲਾਰਣ ਸੋਂਗ ਸ਼ੁਲੀ ਨੇ ਕਿਹਾ ਕਿ ਇਹ ਅਟਕਲਾਂ ਬੇਬੁਨਿਆਦ ਹਨ।
ਪਰਿਵਾਰ ਨਿਯੋਜਨ ਦੀ ਨਿਤੀ ਨੂੰ ਬਣਾਈ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਵਧਦੀ ਜਨਸੰਖਿਆ ਨਾਲ ਸੰਸਾਧਨਾਂ, ਵਾਤਾਵਰਣ ਦੇ ਨਾਲ-ਨਾਲ ਆਰਥਿਕ ਅਤੇ ਸਮਾਜਿਕ ਵਿਕਾਸ 'ਤੇ ਵੀ ਦਬਾਅ ਵਧਦਾ ਹੈ। ਦੇਸ਼ 'ਚ ਇਕ ਔਲਾਦ ਦੀ ਨਿਤੀ 'ਚ 2013 ਤੋਂ ਕੁਝ ਢਿੱਲ ਦਿੱਤੀ ਗਈ। ਬੁਲਾਰੇ ਮੁਤਾਬਕ ਪਰਿਵਾਰ ਨਿਯੋਜਨ ਨਿਯਮਾਂ 'ਚ ਬਦਲਾਵਾਂ ਦੀ ਤਿਆਰੀ ਦੇ ਤਹਿਤ ਅਧਿਕਾਰੀ ਹੁਣ ਵੀ ਨਵੀਂ ਜਨਮ ਨਿਤੀ 'ਤੇ ਵਿਚਾਰ ਕਰ ਰਹੇ ਹਨ। ਸੋਂਗ ਨੇ ਕਿਹਾ ਕਿ ਸ਼ੁਰੂਆਤੀ ਛੋਟ ਅੰਤ ਨਹੀਂ ਹੈ, ਨਿਤੀਗਤ ਸੁਧਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਥਾਨਕ ਅਧਿਕਾਰ ਆਪਣੀ ਜਨਸੰਖਿਆ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਪਰਿਵਾਰ ਨਿਯੋਜਨ ਨਿਤੀਆਂ ਨਾਲ ਏਕਤਾ ਬਨਾਉਣਗੇ।
ਇਨਸਾਨਾਂ ਦਾ ਮਾਸ ਖਾਂਦਾ ਸੀ ਇਹ ਬੇਰਹਿਮ ਤਾਨਾਸ਼ਾਹ (ਦੇਖੋ ਤਸਵੀਰਾਂ)
NEXT STORY