ਯੁਗਾਂਡਾ— ਦੁਨੀਆ 'ਤੇ ਰਾਜ ਕਰਨ ਦੀ ਖਾਹਿਸ਼ ਤਾਂ ਕਈਆਂ ਵਿਚ ਹੁੰਦੀ ਹੈ ਪਰ ਆਪਣੇ ਨਾਲ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਵਲ ਕਿਸੇ-ਕਿਸੇ ਨੂੰ ਆਉਂਦਾ ਹੈ। ਖਾਸ ਤੌਰ 'ਤੇ ਪਿਛਲੇ ਸਮੇਂ ਵਿਚ ਕਈ ਦੇਸ਼ਾਂ ਵਿਚ ਅਜਿਹੇ ਤਾਨਾਸ਼ਾਹ ਹੋਏ, ਜਿਨ੍ਹਾਂ ਨੇ ਦੂਜੇ ਮਨੁੱਖਾਂ ਨੂੰ ਮਨੁੱਖ ਨਹੀਂ ਸਮਝਿਆ। ਇਹ ਤਾਨਾਸ਼ਾਹ ਖੁਦ ਨੂੰ ਰੱਬ ਸਮਝਦੇ ਸਨ ਤੇ ਬਾਕੀ ਲੋਕਾਂ ਨੂੰ ਕੀੜੇ-ਮਕੌੜੇ, ਜਿਨ੍ਹਾਂ ਦਾ ਜਨਮ ਹੀ ਉਸ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਹੋਇਆ ਹੋਵੇ।
ਇਸ ਤਰ੍ਹਾਂ ਦਾ ਇਕ ਤਾਨਾਸ਼ਾਹ ਸੀ ਈਦੀ ਅਮੀਨ। ਈਦੀ ਅਮੀਨ ਦਾ ਅੰਤ 35 ਸਾਲ ਪਹਿਲਾਂ 11 ਅਪ੍ਰੈਲ ਨੂੰ ਹੋਇਆ ਸੀ। ਈਦੀ ਨੂੰ 50 ਲੱਖ ਲੋਕਾਂ ਦੇ ਕਤਲ ਦਾ ਦੋਸ਼ੀ ਮੰਨਿਆ ਜਾਂਦਾ ਹੈ। 1966 ਵਿਚ ਯੁਗਾਂਡਾ ਫੌਜ ਅਤੇ ਏਅਰਫੋਰਸ ਦੇ ਮੁਖੀ ਰਹੇ ਈਦੀ ਅਮੀਨ ਨੇ 1971 ਵਿਚ ਓਬੋਟੇ ਨੂੰ ਸੱਤਾ ਤੋਂ ਬੇਦਖਲ ਕਰ ਕੇ ਉਥੋਂ ਦੀ ਸੱਤਾ 'ਤੇ ਕਬਜ਼ਾ ਕੀਤਾ ਸੀ। ਤਖਤਾਪਲਟ ਤੋਂ ਇਕ ਹਫਤੇ ਬਾਅਦ ਫਰਵਰੀ ਵਿਚ ਅਮੀਨ ਨੇ ਖੁਦ ਨੂੰ ਯੁਗਾਂਡਾ ਦਾ ਰਾਸ਼ਟਰਪਤੀ, ਸਾਰੇ ਹਥਿਆਰਾਂ ਦਾ ਮੁੱਖ ਕਮਾਂਡਰ ਨਿਯੁਕਤ ਕਰ ਲਿਆ। ਈਦੀ ਮਨੁੱਖੀ ਮਾਸ ਖਾਣ ਦਾ ਸ਼ੌਕੀਨ ਸੀ। ਉਸ ਦੀ ਫਰਿੱਜ਼ ਤੋਂ ਕਈ ਮਨੁੱਖੀ ਸਿਰ ਮਿਲੇ ਸਨ। ਉਸ ਦੇ ਮਹਿਲ ਦੀ ਕੋਈ ਅਜਿਹੀ ਖੂਬਸੂਰਤ ਲੜਕੀ ਨਹੀਂ ਸੀ, ਜਿਸ ਨੂੰ ਉਸ ਨੇ ਆਪਣੀ ਹਵਸ ਦਾ ਸ਼ਿਕਾਰ ਨਹੀਂ ਬਣਾਇਆ ਸੀ।
ਅਮੀਨ ਨੇ 1972 ਵਿਚ ਹੁਕਮ ਦਿੱਤਾ ਸੀ ਕਿ ਜਿਨ੍ਹਾਂ ਏਸ਼ੀਆਈ ਲੋਕਾਂ ਦੇ ਕੋਲ ਯੁਗਾਂਡਾ ਦੀ ਨਾਗਰਿਕਤਾ ਨਹੀਂ ਹੈ, ਉਹ ਦੇਸ਼ ਛੱਡ ਦੇਣ। ਇਸ ਤੋਂ ਬਾਅਦ ਕਰੀਬ 60000 ਭਾਰਤੀਆਂ ਅਤੇ ਪਾਕਿਸਤਾਨੀਆਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਹੋਇਆ ਪਿਆ ਸੀ।
1979 ਵਿਚ ਜਦੋਂ ਤੰਜਾਨੀਆ ਅਤੇ ਅਮੀਨ ਦੇ ਵਿਰੋਧੀ ਯੁਗਾਂਡਾ ਫੌਜ ਨੇ ਹੱਲਾ ਬੋਲ ਦਿੱਤਾ ਤਾਂ ਅਮੀਨ ਦੀ ਤਾਨਾਸ਼ਾਹੀ ਦਾ ਅੰਤ ਹੋਇਆ। ਉਸ ਨੇ ਦੇਸ਼ ਛੱਡ ਕੇ ਲੀਬੀਆ ਵਿਚ ਸ਼ਰਨ ਲੈ ਲਈ। ਫਿਰ ਉਹ ਸਾਊਦੀ ਅਰਬ ਵਿਚ ਵੱਸ ਗਿਆ, ਜਿੱਥੇ 2003 ਵਿਚ ਉਸ ਦੀ ਮੌਤ ਹੋ ਗਈ।
ਅਮੀਨ ਨੂੰ 'ਮੈਡ ਮੈਨ ਆਫ ਅਫਰੀਕਾ' ਵੀ ਕਿਹਾ ਜਾਂਦਾ ਸੀ। ਉਹ ਲੋਕਾਂ ਨੂੰ ਸਿੱਧਾ ਗੋਲੀ ਮਾਰ ਕੇ ਨਹੀਂ ਮਾਰਦਾ ਸੀ, ਸਗੋਂ ਉਨ੍ਹਾਂ ਨੂੰ ਜ਼ਿੰਦਾ ਜ਼ਮੀਨ ਵਿਚ ਗੱਡ ਦਿੰਦਾ ਸੀ ਜਾਂ ਮਗਰਮੱਛਾਂ ਅੱਗੇ ਪਰੋਸ ਦਿੰਦਾ ਸੀ। ਖੈਰ ਰਾਜ ਜਿਹੋ ਜਿਹਾ ਮਰਜ਼ੀ ਹੋਵੇ, ਉਸ ਦਾ ਅੰਤ ਜ਼ਰੂਰ ਹੁੰਦਾ ਹੈ।
ਪੋਤੇ ਦੀ ਚਾਹ 'ਚ ਨੂੰਹ ਨਾਲ ਕਰ ਬੈਠਾ ਘਿਣੌਨੀ ਹਰਕਤ
NEXT STORY