ਰਾਏਪੁਰ- ਛੱਤੀਸਗੜ੍ਹ ਸਰਕਾਰ ਨੇ ਸ਼ਹੀਦ ਦੇ ਅੰਤਿਮ ਸੰਸਕਾਰ ਦਾ ਪੈਸਾ ਵਾਪਸ ਮੰਗਣ ਦੇ ਮਾਮਲੇ ਵਿਚ ਕੇਂਦਰ ਦੇ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਪੁਲਸ ਸੁਪਰਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਸੂਬੇ ਦੇ ਨਕਸਲ ਮਾਮਲਿਆਂ ਦੇ ਐਡੀਸ਼ਨਲ ਪੁਲਸ ਇੰਸਪੈਕਟਰ ਆਰ. ਕੇ. ਵਿਜ ਨੇ ਦੱਸਿਆ ਕਿ ਗਰੀਆਬੰਦ ਜ਼ਿਲੇ ਵਿਚ ਨਕਸਲੀ ਹਮਲੇ ਵਿਚ ਸ਼ਹੀਦ ਕਿਸ਼ੋਰ ਪਾਂਡੇ ਦੇ ਅੰਤਿਮ ਸੰਸਕਾਰ ਦਾ ਪੈਸਾ ਜਮਾਂ ਕਰਾਉਣ ਲਈ ਪਰਿਵਾਰ ਨੂੰ ਨੋਟਿਸ ਦੇਣ ਵਾਲੇ ਇੰਸਪੈਕਟਰ ਨਿਲੇਸ਼ ਦ੍ਰਿਵੇਦੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਾਲ ਹੀ ਗਰੀਆਬੰਦ ਜ਼ਿਲੇ ਦੇ ਪੁਲਸ ਸੁਪਰਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਨਕਸਲ ਪ੍ਰਭਾਵਿਤ ਗਰੀਆਬੰਦ ਜ਼ਿਲੇ ਦੇ ਇੰਸਪੈਕਟਰ ਨਿਲੇਸ਼ ਦ੍ਰਿਵੇਦੀ ਨੇ ਨਕਸਲੀ ਹਮਲੇ ਵਿਚ ਸ਼ਹੀਦ ਕਿਸ਼ੋਰ ਪਾਂਡੇ ਦੇ ਭਰਾ ਕੌਸ਼ਲ ਪਾਂਡੇ ਨੂੰ ਨੋਟਿਸ ਜਾਰੀ ਕਰ ਕੇ ਅੰਤਿਮ ਸੰਸਕਾਰ ਲਈ ਵੇਲਫੇਅਰ ਫੰਡ ਤੋਂ ਦਿੱਤੀ ਗਈ ਰਾਸ਼ੀ ਵਾਪਸ ਮੰਗੀ ਸੀ। ਕੌਸ਼ਲ ਪਾਂਡੇ ਨੂੰ ਭੇਜੇ ਗਏ ਨੋਟਿਸ ਵਿਚ ਕਿਹਾ ਗਿਆ ਸੀ ਕਿ ਤਾਰੀਖ 23 ਮਈ 2011 ਨੂੰ ਐਸ. ਪੀ. ਓ. ਕਿਸ਼ੋਰ ਪਾਂਡੇ ਨਕਸਲੀ ਮੁਕਾਬਲੇ ਵਿਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਵੈਲਫੇਅਰ ਫੰਡ ਤੋਂ 10,000 ਰੁਪਏ ਰਾਸ਼ੀ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੀ ਗਈ ਸੀ।
ਪਰੀਖਿਆ 'ਚ ਫੇਲ ਹੋਣ 'ਤੇ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ...
NEXT STORY