ਨਵੀਂ ਦਿੱਲੀ(ਯੂ. ਐੱਨ. ਆਈ.)¸ਵਿਸ਼ਵ ਦੀ ਨੰਬਰ ਇਕ ਡਬਲਜ਼ ਖਿਡਾਰਨ ਬਣੀ ਭਾਰਤ ਦੀ ਸਾਨੀਆ ਮਿਰਜ਼ਾ ਦਾ ਪਤੀ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਅੱਜਕਲ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਪ੍ਰਸ਼ੰਸਕਾਂ ਨੂੰ ਆਪਣੀ ਟੈਨਿਸ ਸਟਾਰ ਪਤਨੀ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਵਿਚ ਰੁੱਝਿਆ ਹੋਇਆ ਹੈ। ਸਾਨੀਆ ਦੇ ਡਬਲਜ਼ ਵਿਚ ਨੰਬਰ ਵਨ ਰੈਂਕਿੰਗ 'ਤੇ ਪਹੁੰਚਦੇ ਹੀ ਟਵਿਟਰ 'ਤੇ ਸ਼ੋਏਬ ਦੇ ਪ੍ਰਸ਼ੰਸਕਾਂ ਦੇ ਸਵਾਲਾਂ ਦਾ ਜਿਵੇਂ ਹੜ੍ਹ ਆ ਗਿਆ ਹੈ, ਜਿਹੜੇ ਉਸ ਦੀ ਨਿੱਜੀ ਤੋਂ ਲੈ ਕੇ ਪੇਸ਼ੇਵਰ ਜ਼ਿੰਦਗੀ ਬਾਰੇ ਸਵਾਲ ਪੁੱਛ ਰਹੇ ਹਨ। ਬਕਾਇਦਾ ਟਵਿਟਰ 'ਤੇ 'ਹੈਸ਼ਟੈਗ ਆਸਕ ਮਲਿਕ' ਦਾ ਪੇਜ ਬਣ ਗਿਆ ਹੈ, ਜਿਸ 'ਚ ਪ੍ਰਸ਼ੰਸਕ ਉਸ ਤੋਂ ਸਵਾਲ ਪੁੱਛ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨੀ ਟੀਮ ਤੋਂ ਬਾਹਰ ਚੱਲ ਰਿਹਾ ਸ਼ੋਏਬ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤੇ ਬਿਨਾਂ ਸਵਾਲਾਂ ਦੇ ਜਵਾਬ ਵੀ ਦੇ ਰਿਹਾ ਹਾਂ। ਇਨ੍ਹਾਂ ਸਵਾਲਾਂ ਵਿਚ ਕਈ ਤਾਂ ਸ਼ੋਏਬ ਤੇ ਸਾਨੀਆ ਦੇ ਬੱਚੇ ਤਕ ਨਾਲ ਜੁੜੇ ਹਨ। ਇਕ ਸਵਾਲ ਵਿਚ ਪ੍ਰਸ਼ੰਸਕ ਨੇ ਪੁੱਛ ਹੀ ਲਿਆ ਕਿ ਜੂਨੀਅਰ ਮਲਿਕ ਕਦੋਂ ਆ ਰਿਹਾ ਹੈ? ਇਸ 'ਤੇ ਸ਼ੋਏਬ ਨੇ ਜਵਾਬ ਦਿੱਤਾ ਕਿ ਪ੍ਰਮਾਤਮਾ ਦੀ ਇੱਛਾ ਨਾਲ, ਜਲਦ ਹੀ।''
IPL ਨੂੰ ਲੈ ਕੇ ਪ੍ਰੀਤੀ ਜ਼ਿੰਟਾ ਨੇ ਦਿੱਤਾ ਹੈਰਾਨ ਕਰ ਦੇਣ ਵਾਲਾ ਬਿਆਨ...!
NEXT STORY