ਮੁੰਬਈ- ਆਈ. ਪੀ. ਐਲ. 'ਚ ਹਰਭਜਨ ਸਿੰਘ ਜ਼ਬਰਦਸਤ ਫਾਰਮ 'ਚ ਦਿਖ ਰਹੇ ਹਨ। ਉੁਨ੍ਹਾਂ ਦੇ ਬੱਲੇ 'ਚੋਂ ਖੂਬ ਚੌਕੇ-ਛੱਕਿਆਂ ਦੀ ਬਰਸਾਤ ਹੋ ਰਹੀ ਹੈ। ਐਤਵਾਰ ਦਾ ਮੈਚ ਇਸ ਦਾ ਜਿਉਂਦਾ-ਜਾਗਦਾ ਗਵਾਹ ਹੈ। ਵੈਸੇ ਵੀ ਕਹਿੰਦੇ ਹਨ ਕਿ ਜੇਕਰ ਕਿਸੇ ਇਨਸਾਨ ਦੇ ਨਾਲ ਕਿਸੇ ਦਾ ਲੱਕ ਨਾਲ ਹੋਵੇ, ਖਾਸ ਕਰਕੇ 'ਲੇਡੀ ਲੱਕ'। ਲੱਗਦਾ ਹੈ ਕਿ ਆਪਣੇ ਭੱਜੀ ਪਾਜੀ ਦੇ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਇਸ ਵਾਰ ਆਈ. ਪੀ. ਐਲ. ਮੈਚ ਦੌਰਾਨ ਉਨ੍ਹਾਂ ਨੇ ਚੀਅਰਸ ਕਰਨ ਲਈ ਸਟੇਡੀਅਮ 'ਚ ਹਮੇਸ਼ਾ ਮੌਜੂਦ ਰਹਿੰਦੀ ਹੈ ਅਤੇ ਉਹ ਹੈ ਗਰਲਫ੍ਰੈਂਡ ਗੀਤਾ ਬਸਰਾ ਹੈ। ਦੋਵੇ ਪਿਛਲੇ ਅੱਠ ਸਾਲਾਂ ਤੋਂ ਇਕ ਦੂਜੇ ਦੇ ਨਾਲ ਹਨ। ਹਾਲ ਹੀ 'ਚ ਦੋਵਾਂ ਦੇ ਵਿਆਹ ਕਰਨ ਦੀ ਖਬਰਾਂ ਵੀ ਸਾਹਮਣੇ ਆਈਆਂ ਸਨ। ਵੈਸੇ ਕਈ ਮੌਕਿਆਂ 'ਤੇ ਦੋਵਾਂ ਨੂੰ ਇਕੱਠੇ ਦੇਖਿਆ ਜਾ ਚੁੱਕਾ ਹੈ ਪਰ ਦੋਵਾਂ ਨੇ ਹੁਣ ਤੱਕ ਕਦੇ ਵੀ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਹੈ।
ਸਹਿਵਾਗ ਨੇ ਤੋੜਿਆ ਕ੍ਰਿਸ ਗੇਲ ਦਾ ਮਜਬੂਤ ਰਿਕਾਰਡ, ਦੇਖੋ ਹੋਰ ਰਿਕਾਰਡ
NEXT STORY