ਇਕ ਅਜਿਹਾ ਬੱਚਾ ਜੋ ਪੈਦਾ ਹੋਣ ਵੇਲੇ ਮੁਰਦਾ ਸੀ, ਲੰਮੀ ਉਮਰ ਜਿਊਣ ਵਾਲੇ ਇਕ ਮੂਰਖ ਨਾਲੋਂ ਬਿਹਤਰ ਹੈ। ਪਹਿਲਾ ਬੱਚਾ ਤਾਂ ਇਕ ਪਲ ਲਈ ਦੁੱਖ ਦਿੰਦਾ ਹੈ, ਦੂਜਾ ਬੱਚਾ ਉਸ ਦੇ ਮਾਪਿਆਂ ਨੂੰ ਜ਼ਿੰਦਗੀ-ਭਰ ਦੁੱਖ ਦੀ ਅੱਗ ਵਿਚ ਸਾੜਦਾ ਹੈ।
ਹੇਠ ਲਿਖੀਆਂ ਗੱਲਾਂ ਵਿਅਕਤੀ ਨੂੰ ਬਿਨਾਂ ਅੱਗ ਦੇ ਹੀ ਸਾੜਦੀਆਂ ਹਨ :
* ਇਕ ਛੋਟੇ ਪਿੰਡ ਵਿਚ ਵਸਣਾ ਜਿਥੇ ਰਹਿਣ ਦੀਆਂ ਸਹੂਲਤਾਂ ਮੁਹੱਈਆ ਨਾ ਹੋਣ।
* ਅਜਿਹੇ ਵਿਅਕਤੀ ਕੋਲ ਨੌਕਰੀ ਕਰਨੀ, ਜੋ ਨੀਵੇਂ ਕੁਲ ਵਿਚ ਪੈਦਾ ਹੋਇਆ ਹੈ।
* ਸਿਹਤ ਲਈ ਨੁਕਸਾਨਦੇਹ ਭੋਜਨ ਕਰਨਾ।
* ਜਿਸ ਦੀ ਪਤਨੀ ਹਰ ਵੇਲੇ ਗੁੱਸੇ ਵਿਚ ਰਹਿੰਦੀ ਹੈ।
* ਜਿਸ ਦਾ ਪੁੱਤਰ ਮੂਰਖ ਹੈ।
* ਜਿਸ ਦੀ ਪੁੱਤਰੀ ਵਿਧਵਾ ਹੋ ਗਈ ਹੈ।
* ਉਹ ਗਾਂ ਕਿਸ ਕੰਮ ਦੀ, ਜੋ ਨਾ ਤਾਂ ਦੁੱਧ ਦਿੰਦੀ ਹੈ ਅਤੇ ਨਾ ਹੀ ਬੱਚੇ ਨੂੰ ਜਨਮ ਦਿੰਦੀ ਹੈ। ਉਸੇ ਤਰ੍ਹਾਂ ਉਸ ਬੱਚੇ ਦਾ ਜਨਮ ਕਿਸ ਕੰਮ ਦਾ, ਜੋ ਨਾ ਹੀ ਵਿਦਵਾਨ ਹੋਇਆ, ਨਾ ਹੀ ਰੱਬ ਦਾ ਭਗਤ ਹੋਇਆ।
ਜਦੋਂ ਵਿਅਕਤੀ ਜੀਵਨ ਦੇ ਦੁੱਖਾਂ ਨਾਲ ਝੁਲਸਦਾ ਹੈ, ਉਸ ਨੂੰ ਹੇਠ ਲਿਖੇ ਹੀ ਸਹਾਰਾ ਦਿੰਦੇ ਹਨ :
* ਪੁੱਤਰ ਤੇ ਪੁੱਤਰੀ
* ਪਤਨੀ
* ਰੱਬ ਦੇ ਭਗਤ
ਇਹ ਗੱਲਾਂ ਇਕੋ ਵਾਰ ਹੋਣੀਆਂ ਚਾਹੀਦੀਆਂ ਹਨ :
* ਰਾਜੇ ਦਾ ਬੋਲਣਾ
* ਵਿਦਵਾਨ ਵਿਅਕਤੀ ਦਾ ਬੋਲਣਾ
* ਕੁੜੀ ਨੂੰ ਵਿਆਹੁਣਾ
ਇਨ੍ਹਾਂ ਗੱਲਾਂ ਵੱਲ ਵਾਰ-ਵਾਰ ਧਿਆਨ ਦਿਓ :
* ਸਹੀ ਸਮਾਂ
* ਸਹੀ ਦੋਸਤ
* ਸਹੀ ਟਿਕਾਣਾ
* ਪੈਸੇ ਕਮਾਉਣ ਦੇ ਸਹੀ ਸਾਧਨ
* ਪੈਸੇ ਖਰਚਣ ਦੇ ਸਹੀ ਤਰੀਕੇ
* ਤੁਹਾਡੀ ਊਰਜਾ ਦੇ ਸੋਮੇ।
ਕੁਝ ਗੱਲਾਂ ਮਾਂ ਦੇ ਗਰਭ ਵਿਚ ਹੀ ਨਿਸ਼ਚਿਤ ਹੋ ਜਾਂਦੀਆਂ ਹਨ
NEXT STORY