ਜਮਸ਼ੇਦਪੁਰ- 'ਮੈਂ ਕਮਜ਼ੋਰ ਨਹੀਂ ਹਾਂ ਪਰ ਭਗਵਾਨ ਦੀ ਬਣਾਈ ਇਸ ਦੁਨੀਆ ਤੋਂ ਦੁਖੀ ਹਾਂ'' ਇਹ ਸ਼ਬਦ ਉਸ ਸੁਸਾਈਡ ਨੋਟ ਦੇ ਹਨ, ਜਿਸ ਨੂੰ ਵੀਰਵਾਰ ਨੂੰ ਪੁਲਸ ਨੇ ਬਰਾਮਦ ਕੀਤਾ ਹੈ। ਵੀਰਵਾਰ ਨੂੰ ਮਨੀਸ਼ ਅਤੇ ਵਿਕਾਸ ਗੁਪਤਾ ਨਾਂ ਦੇ ਦੋ ਲੜਕੇ ਫੰਦੇ ਨਾਲ ਲਟਕਦੇ ਮਿਲੇ। ਪੁਲਸ ਨੇ ਜਿਸ ਨਿਰਮਾਣ ਅਧੀਨ ਮਕਾਨ ਤੋਂ ਲਾਸ਼ਾਂ ਨੂੰ ਬਰਾਮਦ ਕੀਤਾ ਹੈ, ਉਹ ਘਰ ਮਨੀਸ਼ ਦਾ ਹੈ ਅਤੇ ਵਿਕਾਸ ਉਸ ਦਾ ਦੋਸਤ ਹੈ ਅਤੇ ਉਸ ਦਾ ਘਰ ਘਟਨਾ ਵਾਲੀ ਥਾਂ ਤੋਂ ਕੁਝ ਹੀ ਦੂਰੀ 'ਤੇ ਹੈ। ਇਹ ਘਟਨਾ ਹੈ ਝਾਰਖੰਡ ਦੇ ਜਮਸ਼ੇਦਪੁਰ ਦੀ।
ਵੀਰਵਾਰ ਦੀ ਦੁਪਹਿਰ ਨੂੰ ਵਿਕਾਸ ਦੇ ਪਰਿਵਾਰ ਵਾਲੇ ਉਸ ਨੂੰ ਲੱਭਣ ਲਈ ਨਿਕਲੇ। ਵਿਕਾਸ ਦੇ ਪਰਿਵਾਰ ਵਾਲੇ ਜਦੋਂ ਮਨੀਸ਼ ਦੇ ਨਿਰਮਾਣ ਅਧੀਨ ਮਕਾਨ 'ਚ ਗਏ ਤਾਂ ਮੇਨ ਗੇਟ ਅੰਦਰੋਂ ਬੰਦ ਸੀ। ਉਨ੍ਹਾਂ ਨੇ ਆਵਾਜ਼ ਮਾਰੀ ਤਾਂ ਕੋਈ ਜਵਾਬ ਨਹੀਂ ਮਿਲਿਆ। ਪਰਿਵਾਰ ਵਾਲੇ ਗੇਟ ਤੋੜ ਕੇ ਅੰਦਰ ਗਏ। ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਘਟਨਾ ਵਾਲੀ ਥਾਂ ਤੋਂ ਤਿੰਨ ਪੇਜਾਂ ਦਾ ਸੁਸਾਈਡ ਨੋਟ ਮਿਲਿਆ। ਇਸ ਨੋਟ 'ਚ ਲਿਖਿਆ ਕਿ ''ਮੈਂ ਇਸ ਦੁਨੀਆ ਤੋਂ ਤੰਗਾ ਆ ਚੁੱਕਾ ਹਾਂ, ਇਸ ਲਈ ਭਗਵਾਨ ਕੋਲ ਜਾ ਰਿਹਾ ਹਾਂ। ਉਹ ਦੁਨੀਆ 'ਚ ਹੋ ਰਹੇ ਬਲਾਤਕਾਰ ਦੇ ਮਾਮਲਿਆਂ ਨੂੰ ਕਿਉਂ ਨਹੀਂ ਰੋਕਦੇ। ਮੈਂ ਕਮਜ਼ੋਰ ਨਹੀਂ ਹਾਂ ਪਰ ਭਗਵਾਨ ਦੀ ਬਣਾਈ ਇਸ ਦੁਨੀਆ ਤੋਂ ਦੁਖੀ ਹਾਂ। ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੋਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਉਹ ਲੋਕ ਜ਼ਿਆਦਾਤਰ ਇਕੱਠੇ ਰਹਿੰਦੇ ਸਨ ਅਤੇ ਮੌਤ ਨੂੰ ਵੀ ਇਕੱਠੇ ਗਲ ਲਾਇਆ।
ਨੌਕਰੀ ਛੱਡ 4 ਦੋਸਤ ਵੇਚਣ ਲੱਗੇ ਦੁੱਧ, ਹੁਣ ਹੈ ਕਰੋੜਾਂ ਦਾ ਬਿਜ਼ਨੈੱਸ! (ਦੇਖੋ ਤਸਵੀਰਾਂ)
NEXT STORY