ਰਾਂਚੀ- ਡੇਅਰੀ ਸੰਚਾਲਨ ਦਾ ਕੰਮ ਕਰਨ ਵਾਲੇ 4 ਦੋਸਤਾਂ ਦਾ ਸਿਰਫ ਇਕ ਹੀ ਮਕਸਦ ਹੈ ਕਿ ਉਹ ਡੇਅਰੀ ਉਤਪਾਦ ਨੂੰ ਇਸ ਉੱਚਾਈ ਤੱਕ ਲੈ ਜਾਵੇ ਕਿ ਲੋਕ ਪੂਰੇ ਵਿਸ਼ਵਾਸ ਨਾਲ ਇਸ ਦੀ ਵਰਤੋਂ ਕਰਨ ਸਕਣ। ਅਭਿਨਵ, ਅਭਿਸ਼ੇਕ, ਰਾਕੇਸ਼ ਅਤੇ ਹਰਸ਼ ਨੇ ਇਸੇ ਆਸ ਨਾਲ ਔਸਮ ਨਾਮੀ ਬਰਾਂਡ ਦਾ ਦੁੱਧ ਉਤਪਾਦ ਬਾਜ਼ਾਰ 'ਚ ਲਿਆਉਣ ਦਾ ਟੀਚਾ ਰੱਖਿਆ ਹੈ। ਨੌਕਰੀ ਛੱਡ ਕੇ ਇਨ੍ਹਾਂ ਚਾਰਾਂ ਨੇ ਐੱਚ. ਆਰ. ਫੂਡ ਪ੍ਰੋਸੈਸਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਦਿੱਤੀ, ਜਿਸ ਦੇ ਸੀ. ਈ. ਓ. ਅਭਿਵਨ ਹਨ ਅਤੇ ਬਾਕੀ ਡਾਇਰੈਕਟਰਜ਼। ਇਸ ਕੰਪਨੀ ਦਾ ਦੁੱਧ ਅਗਲੇ ਹਫਤੇ ਤੱਕ ਬਾਜ਼ਾਰ 'ਚ ਆਏਗਾ। ਇਨ੍ਹਾਂ ਨੇ ਪੰਜਾਬ ਤੋਂ ਲਿਆਂਦੀਆਂ ਗਾਂਵਾਂ ਤੋਂ ਸਿਕੀਦਰੀ 'ਚ ਡੇਅਰੀ ਖੋਲ੍ਹੀ ਅਤੇ ਹੁਣ ਉਨ੍ਹਾਂ ਕੋਲ 110 ਗਾਂਵਾਂ ਹਨ।
ਡੇਅਰੀ ਦੇ ਕੰਮਕਾਰ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਅਭਿਨਵ ਨੇ ਕਾਨਪੁਰ 'ਚ ਡੇਅਰੀ ਫਾਰਮਿੰਗ ਦਾ ਕੋਰਸ ਕੀਤਾ। ਡੇਅਰੀ ਨੂੰ ਪੂਰੀ ਤਰ੍ਹਾਂ ਨਾਲ ਸਿਹਤਵਰਧਕ ਅਤੇ ਕੀਟਾਣੂੰ ਮੁਕਤ ਬਣਾਉਣ ਲਈ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਗਏ। ਇਸ ਡੇਅਰੀ ਤੋਂ ਅੱਜ ਜੋ ਦੁੱਧ ਨਿਕਲਦਾ ਹੈ, ਉਸ ਨੂੰ ਸ਼ਹਿਰ 'ਚ ਲਿਆ ਕੇ ਵੇਚਿਆ ਜਾਂਦਾ ਹੈ। ਦੁੱਧ ਦੀ ਮੰਗ ਵਧਾਉਣ ਅਤੇ ਇਸ ਨੂੰ ਜ਼ਿਆਦਾ ਦਿਨ ਤੱਕ ਰੱਖਣ ਲਈ ਪਲਾਂਟ ਸਥਾਪਤ ਕੀਤਾ ਗਿਆ। ਕੰਪਨੀ ਦੇ ਸੀ. ਈ. ਓ. ਅਭਿਨਵ ਦਾ ਕਹਿਣਾ ਹੈ ਕਿ ਪਤਰਾਤੂ ਸਥਿਤ 44 ਹਜ਼ਾਰ ਸਕਵਾਇਰ ਫੁੱਟ ਦੇ ਇਸ ਪਲਾਂਟ 'ਚ ਦੁੱਧ ਲਿਆਉਣ ਤੋਂ ਲੈ ਕੇ ਪੈਕੇਜਿੰਗ ਤੱਕ ਸਭ ਕੰਮ ਹੋਵੇਗਾ। ਇੱਥੋਂ ਕੰਪਨੀ ਨੇ ਇਕ ਦਿਨ 'ਚ 60 ਹਜ਼ਾਰ ਲੀਟਰ ਦੁੱਧ ਬਾਜ਼ਾਰ 'ਚ ਲਿਆਉਣ ਦਾ ਟੀਚਾ ਰੱਖਿਆ ਹੈ। ਪਹਿਲੇ ਪੜਾਅ 'ਚ ਉਹ ਬਾਜ਼ਾਰ 'ਚ ਪੈਕੇਡ ਦੁੱਧ ਲੈ ਕੇ ਆਉਣਗੇ ਅਤੇ ਹਰ ਦਿਨ 60 ਹਜ਼ਾਰ ਲੀਟਰ ਦੁੱਧ ਸ਼ਹਿਰ 'ਚ ਸਪਲਾਈ ਕਰਨਗੇ। ਲੋਕਾਂ ਦਾ ਵਿਸ਼ਵਾਸ ਬਣਨ 'ਤੇ ਹੀ ਉਹ ਇਸ ਨੂੰ ਹੋਰ ਵਧਾਉਣਗੇ।
ਛੜਿਆਂ ਦੀ ਜੂਨ ਬੁਰੀ, ਪਰ ਇਸ ਘਾਲਾ-ਘਾਲਣੀ ਨੇ ਤਾਂ ਸਾਰਿਆਂ ਨੂੰ ਕਰਤਾ ਦੁਖੀ
NEXT STORY