ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੀ 30 ਹਜ਼ਾਰੀ ਕੋਰਟ 'ਚ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੋਰਟ 'ਚ ਹੀ ਵਕਾਲਤ ਕਰਦੇ ਹਨ। ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਸਵੇਰ ਕੋਰਟ ਖੁੱਲ੍ਹਣ ਤੋਂ ਬਾਅਦ ਕੁਝ ਲੋਕਾਂ ਨੇ ਕੰਪਾਊਂਡ 'ਚ ਇਕ ਲਾਸ਼ ਪਈ ਦੇਖੀ।
ਇਸ ਦੀ ਖਬਰ ਜੰਗਲ ਦੀ ਅੱਗ ਦੀ ਤਰ੍ਹਾਂ ਪੂਰੇ ਕੋਰਟ 'ਚ ਫੈਲ ਗਈ। ਬਾਅਦ 'ਚ ਸੂਚਨਾ ਪੁਲਸ ਨੂੰ ਦਿੱਤੀ ਗਈ। ਕੁਝ ਲੋਕਾਂ ਨੇ ਮ੍ਰਿਤਕ ਨੂੰ ਪਛਾਣ ਲਿਆ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਵਕੀਲ ਰਾਜੀਵ ਸ਼ਰਮਾ ਦੀ ਹੈ। ਰਾਜੀਵ ਕੋਰਟ 'ਚ ਹੀ ਪ੍ਰੈਕਟਿਸ ਕਰਦਾ ਸੀ। ਦੂਜੇ ਪਾਸੇ ਕੋਰਟ 'ਚ ਲਾਸ਼ ਦੀ ਖਬਰ ਨਾਲ ਸਨਸਨੀ ਫੈਲ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਧਦੇ ਰੇਪ ਦੇ ਮਾਮਲਿਆਂ ਤੋਂ ਤੰਗ ਆ ਕੇ ਲਿਖੀ ਭਗਵਾਨ ਨੂੰ ਚਿੱਠੀ ਤੇ ਫਿਰ... (ਦੇਖੋ ਤਸਵੀਰਾਂ)
NEXT STORY