ਵਾਸ਼ਿੰਗਟਨ— ਚੇਨਈ ਵਿਚ ਜਨਮੀ ਰਾਜ ਰਾਜੇਸ਼ਵਰੀ (43) ਨਿਊਯਾਰਕ ਸ਼ਹਿਰ ਸਥਿਤ ਅਪਰਾਧ ਦੇ ਮੁਕੱਦਮਿਆਂ ਸੰਬੰਧੀ ਅਦਾਲਤ ਵਿਚ ਜੱਜ ਨਿਯੁਕਤ ਕੀਤੀ ਗਈ ਹੈ। ਇਸ ਅਹੁਦੇ 'ਤੇ ਬਿਰਾਜਮਾਨ ਹੋਣ ਵਾਲੀ ਉਹ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਹੈ। ਉਹ ਸਿਰਫ 16 ਸਾਲ ਦੀ ਉਮਰ ਵਿਚ ਅਮਰੀਕਾ ਆਈ ਸੀ। ਰਾਜੇਸ਼ਵਰੀ ਰਿਚਮੰਡ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ 'ਚ ਸਹਾਇਕ ਜ਼ਿਲਾ ਅਟਾਰਨੀ ਹੈ। ਉਨ੍ਹਾਂ ਨੂੰ ਇਸ ਅਹੁਦੇ ਲਈ ਮੇਅਰ ਬਿਲ ਡੇ ਬਲੇਸੀਆ ਨੇ ਨਾਮਜ਼ਦ ਕੀਤਾ। ਰਾਜ ਰਾਜੇਸ਼ਵਰੀ ਨੇ ਕਿਹਾ,''ਇਹ ਇਕ ਸੁਪਨੇ ਵਾਂਗ ਹੈ ਇਹ ਮੇਰੀ ਕਲਪਨਾ ਤੋਂ ਵੀ ਬਹੁਤ ਅੱਗੇ ਹੈ।''
ਬੰਬ ਪਲਾਂਟ ਕਰਦੇ ਆਈ. ਐੱਸ. ਦੇ ਅੱਤਵਾਦੀ ਦੀ ਹੋਈ ਮੌਤ
NEXT STORY