ਗੁੱਜਰ ਬਿਰਾਦਰੀ ਨਾਲ ਸੰਬੰਧਤ ਤੇ ਖੇਤੀ ਧੰਦੇ ਨਾਲ ਜੁੜੇ ਸਤਨਾਮ ਸਿੰਘ ਦੀ ਬੇਟੀ ਸੋਨਮ ਚੌਧਰੀ 24 ਸਾਲ ਦੀ ਉਮਰ 'ਚ ਪੀ.ਸੀ.ਐਸ ਅਧਿਕਾਰੀ ਬਣ ਗਈ। ਤਸਵੀਰਾਂ 'ਚ ਦੇਖੋ, ਉਸ ਦੀ ਸਕਸੈਸ ਸਟੋਰੀ।
ਸੋਨਮ ਚੌਧਰੀ ਦਾ ਜਨਮ 1990 'ਚ ਨਵਾਂਸ਼ਹਿਰ ਜ਼ਿਲੇ ਦੇ ਪਿੰਡ ਜਲਾਲਪੁਰ 'ਚ ਹੋਇਆ। ਸੋਨਮ ਨੇ ਦੱਸਿਆ ਕਿ ਕੰਪਿਊਟਰ ਸਾਇੰਸ ਇੰਜੀਨੀਅਰ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਆਰ.ਬੀ.ਆਈ 'ਚ ਨੌਕਰੀ ਮਿਲ ਗਈ ਪਰ ਉਨ੍ਹਾਂ ਦਾ ਮਨ ਸਿਵਲ ਪ੍ਰਸ਼ਾਸਨ 'ਚ ਵੱਡੀ ਅਧਿਕਾਰੀ ਬਣ ਕੇ ਲੋਕਾਂ ਦੀ ਸੇਵਾ ਕਰਨ 'ਚ ਸੀ। ਉਹ ਡਿਊਟੀ ਤੋਂ ਬਾਅਦ ਪੀ.ਸੀ.ਐਸ ਦੀ ਪੜਾਈ ਦੀ ਤਿਆਰੀ ਕਰਦੀ।
ਸੋਨਮ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਾਲੇ ਤੇ ਰਿਸ਼ਤੇਦਾਰ ਅਕਸਰ ਕਹਿੰਦੇ ਸਨ ਕਿ ਕੀ ਪੜ ਕੇ ਤੂੰ ਕੋਈ ਅਫਸਰ ਬਣ ਜਾਵੇਗੀ ਪਰ ਉਸ ਨੇ ਅਜਿਹੀਆਂ ਗੱਲਾਂ 'ਤੇ ਕੋਈ ਪ੍ਰਤੀਕਿਰਿਆ ਦੇਣ ਦੀ ਬਜਾਏ ਪੜਾਈ 'ਤੇ ਜ਼ੋਰ ਦਿੱਤਾ। ਆਖਿਰ ਸੋਨਮ ਦੀ ਮਿਹਨਤ ਰੰਗ ਲਿਆਈ ਅਤੇ ਉਹ ਪੀ.ਸੀ.ਐਸ ਦੀ ਪਰੀਖਿਆ 'ਚ ਪਹਿਲੀ ਵਾਰ ਕੋਸ਼ਿਸ਼ 'ਚ ਹੀ ਫਰਵਰੀ 2014 'ਚ ਅਧਿਕਾਰੀ ਬਣ ਗਈ।
ਸੋਨਮ ਨੇ ਦੱਸਿਆ ਕਿ ਜਦੋਂ ਵੀ ਉਹ ਕਿਸੇ ਵੀ ਦਫਤਰ 'ਚ ਜਾਂਦੀ ਤਾਂ ਲੋਕਾਂ ਦੀਆਂ ਦਿੱਕਤਾਂ ਨਾਲ ਉਨ੍ਹਾਂ ਨੂੰ ਬੇਹੱਦ ਦੁੱਖ ਹੁੰਦਾ ਸੀ। ਸੋਨਮ ਨੇ ਸਖਤ ਮਿਹਨਤ ਅਤ ਲਗਨ ਨਾਲ ਪੜਾਈ ਕੀਤੀ ਅਤੇ ਪੀ.ਸੀ.ਐਸ ਬਣ ਗਈ। ਸੋਨਮ ਹੁਣ ਲੋਕਾਂ ਦੀ ਸੇਵਾ ਕਰਨ ਦੇ ਨਾਲ-ਨਾਲ ਸਿਸਟਮ 'ਚ ਹੋਰ ਵੀ ਸੁਧਾਰ ਲਿਆਉਣ ਲਈ ਆਈ.ਏ.ਐਸ ਅਧਿਕਾਰੀ ਬਣਨਾ ਚਾਹੁੰਦੀ ਹੈ। ਸੋਨਮ ਨੇ ਦੱਸਿਆ ਕਿ ਉਸ ਨੂੰ ਆਈ.ਏ.ਐਸ ਅਧਿਕਾਰੀ ਕਵਿਤਾ ਚੌਹਾਨ ਤੋਂ ਬਹੁਤ ਕਝ ਸਿੱਖਣ ਨੂੰ ਮਿਲਿਆ। ਬਰਨਾਲਾ 'ਚ ਉਹ ਆਪਣੇ ਦਫਤਰ ਦੀਆਂ ਸਮੱਸਿਆਵਾਂ ਦੇ ਹੱਲ ਕਰਨ 'ਚ ਲੱਗੀ ਰਹਿੰਦੀ ਹੈ। ਉਹ ਡਿਊਟੀ 'ਤੇ ਵੀ ਸਾਰੇ ਅਧਿਕਾਰੀਆਂ ਤੋਂ ਪਹਿਲਾਂ ਪਹੁੰਚਦੀ ਹੈ।
ਕੁਦਰਤ ਦਾ ਕਰਿਸ਼ਮਾ ਜਾਂ ਭਗਵਾਨ! 4 ਹੱਥਾਂ ਅਤੇ ਪੈਰਾਂ ਨਾਲ ਜਨਮਿਆ ਬੱਚਾ (ਦੇਖੋ ਤਸਵੀਰਾਂ)
NEXT STORY