ਲੁਧਿਆਣਾ-ਅਕਸਰ ਮਨਚਲੇ ਨੌਜਵਾਨ ਕੁੜੀਆਂ ਨੂੰ ਰਾਹ ਜਾਂਦਿਆਂ ਪਰੇਸ਼ਾਨ ਕਰਨੋਂ ਬਾਜ਼ ਨਹੀਂ ਆਉਂਦੇ ਅਤੇ ਆਪਣੀ ਇਸ ਕਰਤੂਤ ਕਾਰਨ ਛਿੱਤਰਪਰੇਡ ਵੀ ਕਰਵਾ ਲੈਂਦੇ ਹਨ। ਅਜਿਹੇ ਹੀ ਮਨਚਲਿਆਂ ਦੇ ਹੋਸ਼ ਉਸ ਸਮੇਂ ਟਿਕਾਣੇ ਆ ਗਏ, ਜਦੋਂ ਉਹ ਇਕ ਸਿੰਘਣੀ ਨਾਲ ਪੰਗਾ ਲੈ ਬੈਠੇ।
ਜਾਣਕਾਰੀ ਮੁਤਾਬਕ ਇਕ ਸਿੰਘਣੀ ਜਦੋਂ ਕੰਮ 'ਤੇ ਜਾਣ ਲਈ ਲੁਧਿਆਣਾ ਦੇ ਬਾਈਪਾਸ ਚੌਂਕ ਕੋਲੋਂ ਲੰਘਦੀ ਤਾਂ 3 ਵਿਅਕਤੀ ਉਸ ਨੂੰ ਪਰੇਸ਼ਾਨ ਕਰਦੇ ਸਨ, ਜਿਸ ਨੂੰ ਉਹ ਕਈ ਦਿਨਾਂ ਤੱਕ ਨਜ਼ਰਅੰਦਾਜ਼ ਕਰਦੀ ਰਹੀ। ਕੁਝ ਦਿਨਾਂ ਬਾਅਦ ਜਦੋਂ ਉਹ ਕੰਮ ਤੋਂ ਘਰ ਵਾਪਸ ਪਰਤ ਰਹੀ ਸੀ ਤਾਂ ਉਕਤ ਵਿਅਕਤੀਆਂ ਨੇ ਫਿਰ ਉਸ ਨੂੰ ਛੇੜਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਤਿੰਨਾਂ ਵਿਅਕਤੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ 'ਚੋਂ ਦੋ ਵਿਅਕਤੀ ਮੌਕਾ ਪਾ ਕੇ ਦੌੜ ਗਏ।
ਤੀਜੇ ਵਿਅਕਤੀ ਨੂੰ ਗੁੱਸੇ 'ਚ ਆਈ ਲੜਕੀ ਸੜਕ ਦੇ ਵਿਚਕਾਰ ਲੈ ਗਈ ਅਤੇ ਚਪੇੜਾਂ ਨਾਲ ਉਸ ਦਾ ਮੂੰਹ ਲਾਲ ਕਰ ਦਿੱਤਾ। ਉਸ ਨੇ ਉਕਤ ਵਿਅਕਤੀ ਨੂੰ ਵਾਲਾਂ ਤੋਂ ਫੜ੍ਹ ਲਿਆ ਅਤੇ ਉਸ ਦੀ ਨਿਡਰ ਹੋ ਕੇ ਛਿੱਤਰਪਰੇਡ ਕੀਤੀ। ਇਸ ਸਭ ਤੋਂ ਉਕਤ ਵਿਅਕਤੀ ਇੰਨਾ ਡਰ ਗਿਆ ਕਿ ਉਸ ਨੇ ਲੜਕੀ ਤੋਂ ਮਾਫੀ ਮੰਗ ਕੇ ਖਹਿੜਾ ਛੁਡਾਇਆ।
ਜ਼ਿਕਰਯੋਗ ਹੈ ਕਿ ਇਹ ਘਟਨਾ ਉਨ੍ਹਾਂ ਸਾਰੀਆਂ ਲੜਕੀਆਂ ਲਈ ਇਕ ਸਬਕ ਹੈ, ਜੋ ਅਜਿਹੇ ਮਨਚਲਿਆਂ ਅੱਗੇ ਹਾਰ ਮੰਨ ਲੈਂਦੀਆਂ ਹਨ ਅਤੇ ਵਿੱਚੋ-ਵਿੱਚ ਪਰੇਸ਼ਾਨ ਹੁੰਦੀਆਂ ਰਹਿੰਦੀਆਂ ਹਨ। ਲੋੜ ਹੈ ਅਜਿਹੇ ਮਨਚਲਿਆਂ ਨੂੰ ਉਕਤ ਲੜਕੀ ਦੀ ਤਰ੍ਹਾਂ ਸਬਕ ਸਿਖਾਉਣ ਦੀ ਤਾਂ ਜੋ ਉਹ ਦੁਬਾਰਾ ਕਿਸੇ ਕੁੜੀ ਵੱਲ ਅੱਖ ਚੁੱਕਣ ਦੀ ਹਿੰਮਤ ਨਾ ਕਰ ਸਕਣ।
10 ਮਈ ਨੂੰ ਐਲਾਨਿਆ ਜਾਵੇਗਾ 12ਵੀਂ ਦਾ ਰਿਜ਼ਲਟ!
NEXT STORY