ਮੁੰਬਈ- ਬਾਲੀਵੁੱਡ ਦੇ ਨਵੇਂ ਅਦਾਕਾਰ ਅਤੇ ਡੇਵਿਡ ਧਵਨ ਦੇ ਪੁੱਤਰ ਵਰੁਣ ਧਵਨ ਦਾ ਕਹਿਣਾ ਹੈ ਕਿ ਗੋਵਿੰਦਾ ਦੇ ਪੱਧਰ ਤੱਕ ਪਹੁੰਚਣਾ ਔਖਾ ਹੈ।
ਵਰੁਣ ਹਾਲ ਹੀ ਵਿਚ ਆਪਣੀ ਆਉਣ ਵਾਲੀ ਫਿਲਮ 'ਏ ਬੀ ਸੀ ਡੀ-2' ਦੇ ਪ੍ਰਚਾਰ ਲਈ ਰਿਐਲਟੀ ਸ਼ੋਅ 'ਡਾਂਸ ਇੰਡੀਆ ਡਾਂਸ' ਸੁਪਰ ਮਾਮਸ ਦੇ ਸੈੱਟ 'ਤੇ ਪਹੁੰਚੇ। ਵਰੁਣ ਦਾ ਕਹਿਣਾ ਹੈ ਕਿ ਗੋਵਿੰਦਾ ਨੇ ਉਨ੍ਹਾਂ ਦੇ ਪਿਤਾ ਨੂੰ ਵਿਗਾੜ ਦਿੱਤਾ ਹੈ। ਸ਼ੋਅ ਦੌਰਾਨ ਵਰੁਣ ਨੇ ਫਿਲਮ 'ਮੈਂ ਤੇਰਾ ਹੀਰੋ' ਫਿਲਮ ਦੀ ਸ਼ੂਟਿੰਗ ਦੌਰਾਨ ਵਾਪਰੀ ਇਕ ਘਟਨਾ ਦਾ ਜ਼ਿਕਰ ਕੀਤਾ। ਫਿਲਮ ਦਾ ਨਿਰਦੇਸ਼ਨ ਉਨ੍ਹਾਂ ਦੇ ਪਿਤਾ ਡੇਵਿਡ ਧਵਨ ਨੇ ਕੀਤਾ ਹੈ। ਵਰੁਣ ਨੇ ਕਿਹਾ ਕਿ ਗੋਵਿੰਦਾ ਨਾਲ ਕੰਮ ਕਰਨ ਤੋਂ ਬਾਅਦ ਪਿਤਾ ਮੇਰੇ ਕੰਮ ਤੋਂ ਸੰਤੁਸ਼ਟ ਨਹੀਂ ਹੋਏ ਅਤੇ 'ਮੈਂ ਤੇਰਾ ਹੀਰੋ' ਦੇ ਜ਼ਿਆਦਾਤਰ ਸ਼ਾਟ ਤੋਂ ਬਾਅਦ ਉਹ ਕਹਿੰਦੇ ਹਨ ਕਿ ਗੋਵਿੰਦਾ ਇਸ ਤਰ੍ਹਾਂ ਨਹੀਂ ਕਰਦਾ। ਵਰੁਣ ਨੇ ਕਿਹਾ ਕਿ ਗੋਵਿੰਦਾ ਸਰ ਨੇ ਮੇਰੇ ਡੈਡ ਨੂੰ ਵਿਗਾੜ ਦਿੱਤਾ ਹੈ।
ਨੀਸ਼ਾ ਅਤੇ ਕਬੀਰ ਨੇ ਕੀਤਾ ਇਕ ਦੂਜੇ ਦਾ ਚਿਹਰਾ ਕਾਲਾ
NEXT STORY