ਕਾਠਮੰਡੂ- ਨੇਪਾਲ ਦੇ ਭਕਤਪੁਰ 'ਚ ਵੀਰਵਾਰ ਨੂੰ ਵਿਦੇਸ਼ਾਂ ਤੋਂ ਆਏ ਰਾਹਤ ਕਰਮੀਆਂ ਨੂੰ ਮਲਬੇ ਦੇ ਇਕ ਢੇਰ ਅੰਦਰੋਂ ਇਕ ਔਰਤ ਦੇ ਬਚਾਉਣ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਰਾਹਤ ਕਰਮੀ ਨੇ ਬੜੀ ਸਾਵਧਾਨੀ ਨਾਲ ਔਰਤ ਦੀ ਭਾਲ 'ਚ ਜੁੱਟ ਗਏ।
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੇਰੇ ਤਕਰੀਬਨ 5.30 ਵਜੇ ਔਰਤ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਇਜ਼ਰਾਇਲ, ਨੀਦਰਲੈਂਡ ਅਤੇ ਤੁਰਕੀ ਤੋਂ ਆਏ ਰਾਹਤ ਕਰਮੀ ਤੁਰੰਤ ਔਰਤ ਨੂੰ ਬਚਾਉਣ ਦੀ ਮੁਹਿੰਮ 'ਚ ਜੁੱਟ ਗਏ।
ਰਾਜਧਾਨੀ ਕਾਠਮੰਡੂ ਤੋਂ 14 ਕਿਲੋਮੀਟਰ ਦੂਰ ਭਕਤਪੁਰ 'ਚ ਮਲਬੇ ਦੇ ਇਕ 7 ਫੁੱਟ ਉੱਚੇ ਢੇਰ ਦੇ ਅੰਦਰ ਔਰਤ ਦੇ ਫਸੇ ਹੋਣ ਦੀ ਆਸ਼ੰਕਾ ਹੈ।
ਨੀਦਰਲੈਂਡ ਦੇ ਇਕ ਰਾਹਤ ਕਰਮੀ ਨੇ ਦੱਸਿਆ ਕਿ ਖੋਜੀ ਕੁੱਤਿਆਂ ਤੋਂ ਮਿਲੇ ਸੰਕੇਤ ਮੁਤਾਬਕ ਔਰਤ ਅਜੇ ਵੀ ਜੀਵਤ ਹੋ ਸਕਦੀ ਹੈ ਅਤੇ ਉਹ ਸਰਚ ਕੈਮਰਾ ਦੀ ਮਦਦ ਨਾਲ ਔਰਤ ਦੀ ਭਾਲ ਕਰ ਰਹੇ ਹਨ।
ਨੇਪਾਲ ਭੂਚਾਲ : ਮਲਬੇ 'ਚੋਂ ਕੱਢੀ ਲਾੜੀ ਤੇ ਲੈ ਗਏ ਵਿਆਹ ਕੇ
NEXT STORY