ਨਵੀਂ ਦਿੱਲੀ- ਸੁਪਰਸਟਾਰ ਰਜਨੀਕਾਂਤ ਇਕ ਵਾਰ ਫਿਰ ਨਾਨਾ ਬਣ ਗਏ ਹਨ। ਉਨ੍ਹਾਂ ਦੇ ਛੋਟੀ ਬੇਟੀ ਸੌਂਦਰਿਆ ਰਜਨੀਕਾਂਤ ਨੇ ਚੇਨਈ ਦੇ ਇਕ ਹਸਪਤਾਲ 'ਚ ਬੇਟੇ ਨੂੰ ਜਨਮ ਦਿੱਤਾ ਹੈ। ਉਸ ਨੇ 2010 'ਚ ਬਿਜਨੈੱਸਮੈਨ ਅਸ਼ਵਿਨ ਰਾਜਕੁਮਾਰ ਨਾਲ ਵਿਆਹ ਕੀਤਾ ਸੀ। ਦੋਵਾਂ ਨੂੰ ਬੁੱਧਵਾਰ ਰਾਤ ਨੂੰ ਇਹ ਖੁਸ਼ੀ ਮਿਲੀ। ਇਹ ਉਨ੍ਹਾਂ ਦਾ ਪਹਿਲਾਂ ਬੱਚਾ ਹੈ। ਰਜਨੀਕਾਂਤ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਮਾਂ ਅਤੇ ਬੇਟਾ ਦੋਵੇ ਪੂਰੀ ਤਰ੍ਹਾਂ ਠੀਕ ਹਨ। ਸੌਂਦਰਿਆ ਨੇ ਭਾਰਤ ਦੀ ਪਹਿਲਾਂ ਮੋਸ਼ਨ ਏਨੀਮੇਟਿਡ ਫਿਲਮ 'ਕੋਚਾਦਾਈਆਂ' ਦਾ ਨਿਰਦੇਸ਼ਨ ਕੀਤਾ ਸੀ। 2013 'ਚ ਫਿਲਮ 'ਕੋਚੀਦਾਈਆਂ' ਦੇ ਪ੍ਰਮੋਸ਼ਨ ਦੌਰਾਨ ਰਜਨੀਕਾਂਤ ਨੇ ਸਭ ਦੇ ਸਾਹਮਣੇ ਆਪਣੀ ਬੇਟੀ ਨੂੰ ਆਸ਼ੀਰਵਾਦ ਦਿੱਤਾ ਸੀ ਕਿ ਛੇਤੀ ਤੋਂ ਛੇਤੀ ਉਹ ਆਪਣੇ ਪਰਿਵਾਰ ਦੇ ਨਾਲ ਸੈਟਲ ਹੋ ਜਾਵੇ ਅਤੇ ਆਪਣੇ ਫਿਲਮੀਂ ਕੈਰੀਅਰ 'ਤੇ ਧਿਆਨ ਲਗਾਏ।
ਤਾਂ ਕੀ ਉਦੋਂ ਵੀ ਬਾਲੀਵੁੱਡ ਅਜਿਹੀ ਹੀ ਪ੍ਰਤੀਕਿਰਿਆ ਦਿੰਦਾ?
NEXT STORY