ਹਰ ਲੜਕੀ ਅਤੇ ਔਰਤ ਦੀ ਇੱਛਾ ਹੁੰਦੀ ਹੈ ਕਿ ਉਸਦੀ ਫਿੱਗਰ ਪਰਫੈਕਟ ਹੋਵੇ, ਜਿਸਦੇ ਚਲਦੇ ਉਹ ਹਰ ਕਿਸੇ ਲਈ ਆਕਰਸ਼ਣ ਦਾ ਕੇਂਦਰ ਬਣੇ। ਅਜਿਹੀ ਫਿੱਗਰ ਹਾਸਲ ਕਰਨ ਲਈ ਆਪਣੀ ਜੀਵਨਸ਼ੈਲੀ ਅਤੇ ਖਾਣ-ਪੀਣ ਵਿਚ ਕੁਝ ਬਦਲਾਅ ਲਿਆਉਣ ਦੀ ਲੋੜ ਹੈ।
* ਚੰਗੇ ਸਵਾਦ ਵਾਲੇ ਮੌਸਮ ਦੇ ਅਨੁਕੂਲ ਖਾਧ ਪਦਾਰਥਾਂ ਦੀ ਚੋਣ ਕਰੋ ਤਾਂ ਕਿ ਤੁਹਾਡਾ ਭੋਜਨ ਸੰਪੂਰਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੋਵੇ। ਭਾਰ ਘੱਟ ਕਰਨ ਦੀ ਸ਼ੁਰੂਆਤ ਕਰਨ ਲਈ ਫਲਾਂ-ਸਬਜ਼ੀਆਂ ਵਿਚ ਪੋਸ਼ਕ ਤੱਤਾਂ ਦੀ ਸਹੀ ਮਾਤਰਾ ਮੌਜੂਦ ਰਹਿੰਦੀ ਹੈ।
* ਪਰਫੈਕਟ ਫਿੱਗਰ ਲਈ ਤੁਹਾਨੂੰ ਇਕ ਹੀ ਚੀਜ਼ ਦੀ ਲੋੜ ਹੈ ਅਤੇ ਉਹ ਹੈ ਰੋਜ਼ਾਨਾ ਇਕ ਘੰਟੇ ਦੀ ਕਸਰਤ। ਸਰੀਰ ਦੀ ਲਚਕ, ਮਸਲ ਟੋਨ ਅਤੇ ਸਰੀਰਕ ਅਪੀਰੈਂਸ ਵਿਚ ਸੁਧਾਰ ਲਿਆਉਣ ਲਈ ਕਾਰਡਿਓ ਅਤੇ ਸਟ੍ਰੈਂਥ ਟ੍ਰੇਨਿੰਗ ਦਾ ਮਿਸ਼ਰਣ ਬਹੁਤ ਹੀ ਵਧੀਆ ਰਹਿੰਦਾ ਹੈ।
* ਫੈਟ ਰਹਿਤ ਪ੍ਰੋਟੀਨ, ਕੰਪਲੈਕਸ ਕਾਰਬੋਹਾਈਡ੍ਰੇਟਸ ਅਤੇ ਸਿਹਤ ਵਧਾਊ ਫੈਟਸ 'ਤੇ ਫੋਕਸ ਕਰੋ-ਇਹ ਸਾਰੇ ਛੋਟੇ ਅਤੇ ਖੁਸ਼ਨੁਮਾ ਹੁੰਦੇ ਹਨ।
* ਆਪਣੀ ਇੱਛਾ ਮੁਤਾਬਕ ਬਾਡੀ ਸ਼ੇਪ ਹਾਸਲ ਕਰਨ ਵਿਚ ਸਹਾਇਕ ਸਿੱਧ ਹੋਣ ਵਾਲੇ ਐਪਲੀਕੇਸ਼ਨਸ ਡਾਊਨਲੋਡ ਕਰੋ।
* ਰੋਜ਼ਾਨਾ ਸੱਤ ਘੰਟੇ ਦੀ ਨੀਂਦ ਜ਼ਰੂਰ ਲਓ। ਇਹ ਤੁਹਾਨੂੰ ਦਿਨ ਭਰ ਲਈ ਤਰੋਤਾਜ਼ਾ ਬਣਾਏ ਰੱਖਦੀ ਹੈ ਅਤੇ ਤੁਸੀਂ ਵੱਧ ਫੋਕਸ ਹੋ ਕੇ ਕੰਮ ਕਰਦੇ ਹੋ।
* ਜਦੋਂ ਵੀ ਸਮਾਂ ਮਿਲੇ ਸਟ੍ਰੈਚਿੰਗ ਕਰੋ। ਸਟ੍ਰੈਚਿੰਗ ਨਾਲ ਤੁਸੀਂ ਟੋਨ ਆਪ ਹੁੰਦੇ ਹੋ ਅਤੇ ਇਸ ਨਾਲ ਤੁਹਾਡੇ ਸਰੀਰ ਨੂੰ ਦਰਦ ਤੋਂ ਰਾਹਤ ਮਿਲਦੀ ਹੈ।
* ਆਪਣੇ ਭੋਜਨ ਵਿਚ ਮਸਾਲਿਆਂ ਦੀ ਵਰਤੋਂ ਕਰਨਾ ਨਾ ਭੁੱਲੋ। ਮਸਾਲੇ ਅਤੇ ਜੜ੍ਹੀ-ਬੂਟੀਆਂ ਤੁਹਾਡੀ ਮੈਟਾਬੋਲਾਜ਼ਿਮ ਪ੍ਰਣਾਲੀ ਨੂੰ ਵਧਾਉਂਦੀਆਂ ਹਨ ਅਤੇ ਭਾਰ ਘੱਟ ਕਰਨ ਵਿਚ ਤੁਹਾਡੀ ਮਦਦ ਕਰਦੀਆਂ ਹਨ।
* ਤੁਸੀਂ ਸਵੇਰ ਦੇ ਸਮੇਂ ਕਸਰਤ ਕਰਨ ਦੀ ਆਦਤ ਬਣਾ ਰਹੇ ਹੋ? ਆਪਣੀ ਕਸਰਤ ਦੇ ਕੱਪੜਿਆਂ ਅਤੇ ਜੁੱਤੀਆਂ ਨੂੰ ਪਹਿਲਾਂ ਹੀ ਬਾਹਰ ਕੱਢ ਕੇ ਰੱਖ ਲਓ ਤਾਂ ਕਿ ਜਦੋਂ ਤੁਸੀਂ ਉੱਠੋ ਤਾਂ ਤੁਹਾਡੀ ਤਿਆਰੀ ਵਿਚ ਜ਼ਿਆਦਾ ਸਮਾਂ ਨਾ ਲੱਗੇ।
* ਜਿਵੇਂ ਹੀ ਰਾਤ ਦਾ ਖਾਣਾ ਖਾ ਲਿਆ ਜਾਵੇ। ਖਾਣ ਵਾਲੀਆਂ ਦੂਜੀਆਂ ਚੀਜ਼ਾਂ ਦਾ ਸੇਵਨ ਰੋਕਣ ਲਈ ਦੰਦਾਂ ਵਿਚ ਬਰੱਸ਼ ਜ਼ਰੂਰ ਕਰੋ। ਜਦੋਂ ਤੁਹਾਡਾ ਮੂੰਹ ਮਿੰਟ ਦੇ ਸਵਾਦ ਨਾਲ ਤਾਜ਼ਗੀ ਮਹਿਸੂਸ ਕਰੇਗਾ ਤਾਂ ਤੁਹਾਡੇ ਮਨ ਵਿਚ ਸਨੈਕਸ ਦਾ ਸੇਵਨ ਕਰਨ ਦੀ ਤਲਬ ਨਹੀਂ ਉੱਠੇਗੀ।
ਤੁਹਾਨੂੰ ਅੱਜ ਹੀ ਬਰੈੱਡ ਖਾਣੀ ਛੱਡ ਦੇਣੀ ਚਾਹੀਦੀ ਹੈ, ਜਾਣੋ ਕਾਰਨ
NEXT STORY