ਜਦੋਂ ਤੁਹਾਡੀ ਪਾਚਨ ਪ੍ਰਣਾਲੀ ਠੀਕ ਨਾ ਹੋਵੇ ਤਾਂ ਸਿਰਦਰਦ ਤੋਂ ਲੈ ਕੇ ਪਿੱਠ ਦਰਦ ਤਕ ਵੱਖ-ਵੱਖ ਤਰ੍ਹਾਂ ਤੁਹਾਡੀ ਸਿਹਤ 'ਤੇ ਬੁਰੇ ਪ੍ਰਭਾਵ ਪੈ ਸਕਦੇ ਹਨ। ਪਾਚਨ ਸੰਬੰਧੀ ਵਿਕਾਰ ਜਿਵੇਂ ਇਰੀਟੇਬਲ ਬੋਵੇਲ ਸਿੰਡਰੋਮ, ਕਬਜ਼, ਡਾਇਰੀਆ, ਐਸੀਡਿਟੀ ਜਾਂ ਗੈਸ ਤੋਂ ਇਲਾਵਾ ਐਲਰਜੀ, ਭਾਰ ਵਧਣਾ, ਐਗਜ਼ੀਮਾ, ਥਕਾਵਟ ਅਤੇ ਦਮੇ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ । ਜੇਕਰ ਇਸ 'ਤੇ ਧਿਆਨ ਨਾ ਦਿੱਤਾ ਜਾਵੇ ਤਾਂ ਸਿਹਤ ਸੰਬੰਧੀ ਗੰਭੀਰ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਜਾਣਦੇ ਹਾਂ ਪਾਚਨ ਪ੍ਰਣਾਲੀ ਨੂੰ ਵਧੀਆ ਬਣਾਉਣ ਦੇ ਟਿਪਸ -
ਭੋਜਨ ਚੰਗੀ ਤਰ੍ਹਾਂ ਚਿੱਥੋ
ਚੰਗੀ ਪਾਚਨ ਪ੍ਰਣਾਲੀ ਦੀ ਸ਼ੁਰੂਆਤ ਮੂੰਹ ਤੋਂ ਹੁੰਦੀ ਹੈ । ਜਦੋਂ ਤੁਸੀਂ ਆਪਣਾ ਭੋਜਨ ਚੰਗੀ ਤਰ੍ਹਾਂ ਚਿੱਥਦੇ ਹੋ ਤਾਂ ਇਹ ਤੁਹਾਡੀ ਪਾਚਨ ਪ੍ਰਣਾਲੀ ਲਈ ਜ਼ਰੂਰੀ ਕੰਮ ਨੂੰ ਸੌਖਾ ਬਣਾ ਦਿੰਦਾ ਹੈ ਤਾਂਕਿ ਤੁਹਾਡਾ ਸਰੀਰ ਹੋਰ ਕੰਮਾਂ 'ਤੇ ਆਪਣਾ ਧਿਆਨ ਦੇ ਸਕੇ।
ਪਾਣੀ ਵਧੇਰੇ ਪੀਓ
ਪਾਚਨ ਸੰਬੰਧੀ ਵਿਕਾਰਾਂ ਤੋਂ ਪੀੜਤ ਕਈ ਲੋਕ ਡੀਹਾਈਡਰੇਟਿਡ ਹੁੰਦੇ ਹਨ । ਜੇਕਰ ਤੁਹਾਡੇ ਨਾਲ ਵੀ ਅਜਿਹਾ ਹੈ ਤਾਂ ਪਾਣੀ ਦਾ ਸੇਵਨ ਵਧਾ ਦਿਓ । ਪਾਣੀ ਤੋਂ ਇਲਾਵਾ ਤਾਜ਼ਾ ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਫਲਾਂ ਦਾ ਜੂਸ ਤੁਹਾਡੀ ਪਿਆਸ ਤਾਂ ਬੁਝਾਉਂਦਾ ਹੀ ਹੈ, ਤੁਹਾਨੂੰ ਸਾਰਾ ਦਿਨ ਹਾਈਡਰੇਟਿਡ ਵੀ ਰੱਖਦੈ। ਇਸ ਤੋਂ ਇਲਾਵਾ ਹਰਬਲ ਗ੍ਰੀਨ-ਟੀ ਵੀ ਤੁਹਾਨੂੰ ਹਾਈਡਰੇਟ ਰੱਖਣ ਅਤੇ ਪਾਚਨ ਸੰਬੰਧੀ ਵਿਕਾਰਾਂ ਦਾ ਇਲਾਜ ਕਰਨ 'ਚ ਕਾਫੀ ਸਹਾਇਕ ਹੁੰਦੀ ਹੈ।
ਖਮੀਰ ਵਾਲੀਆਂ ਖੁਰਾਕਾਂ ਦਾ ਸੇਵਨ
ਖਮੀਰ ਵਾਲੀਆਂ ਖੁਰਾਕਾਂ 'ਚ ਚੰਗੇ ਬੈਕਟੀਰੀਆ ਉੱਚ ਮਾਤਰਾ 'ਚ ਹੁੰਦੇ ਹਨ । ਇਸ ਦੇ ਸੇਵਨ ਨਾਲ ਤੁਹਾਡੇ ਪੇਟ ਦੀ ਕਾਰਜ ਪ੍ਰਣਾਲੀ ਵਧੀਆ ਢੰਗ ਨਾਲ ਕੰਮ ਕਰਦੀ ਹੈ। ਜਿੰਨੀ ਵੱਖ-ਵੱਖ ਕਿਸਮ ਦੀ ਖਮੀਰ ਵਾਲੀ ਖੁਰਾਕ ਤੁਸੀਂ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ, ਓਨੀ ਹੀ ਵਧੀਆ ਹੈ । ਖਮੀਰ ਵਾਲੀਆਂ ਸਬਜ਼ੀਆਂ ਜਾਂ ਅਚਾਰ ਦਾ ਸੇਵਨ ਕਰੋ।
ਲਿਵਰ ਦਾ ਰੱਖੋ ਧਿਆਨ
ਪਾਚਨ ਪ੍ਰਣਾਲੀ ਨੂੰ ਵਧੀਆ ਬਣਾਉਣ ਲਈ ਆਪਣੇ ਲਿਵਰ ਦਾ ਖਿਆਲ ਰੱਖੋ । ਪਾਚਨ ਪ੍ਰਣਾਲੀ ਲਈ ਜ਼ਹਿਰ ਤੁਲ ਅਲਕੋਹਲ ਦੇ ਸੇਵਨ ਤੋਂ ਪੂਰੀ ਤਰ੍ਹਾਂ ਦੂਰ ਰਹੋ। ਗਾਜਰ, ਚੁਕੰਦਰ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਤਾਜ਼ਾ ਜੂਸ ਆਦਿ ਦਾ ਸੇਵਨ ਕਰੋ।
ਪ੍ਰੋਬਾਇਓਟਿਕਸ ਦਾ ਸੇਵਨ
ਪ੍ਰੋਬਾਇਓਟਿਕਸ ਚੰਗੇ ਬੈਕਟੀਰੀਆਂ ਹਨ ਜੋ ਤੁਹਾਡੇ ਪੇਟ ਦੀ ਸਿਹਤ ਨੂੰ ਸੁਧਾਰਨ 'ਚ ਵਧੀਆ ਰਹਿੰਦੇ ਹਨ । ਇਹ ਆਮ ਤੌਰ 'ਤੇ ਦਹੀਂ 'ਚ ਪਾਏ ਜਾਂਦੇ ਹਨ। ਆਪਣੇ ਲੰਚ 'ਚ ਇਕ ਕਟੋਰੀ ਦਹੀਂ ਜ਼ਰੂਰ ਸ਼ਾਮਲ ਕਰੋ ।
ਡਿਟਾਕਸ ਕਰੋ
ਰੁਟੀਨ 'ਚ ਡਿਟਾਕਸ ਕਰਨ ਨਾਲ ਤੁਹਾਡੀ ਪੂਰੀ ਪਾਚਨ ਪ੍ਰਣਾਲੀ ਨੂੰ ਰੀਸੈੱਟ ਕੀਤਾ ਜਾ ਸਕਦਾ ਹੈ । ਡਿਟਾਕਸ 'ਚ ਐਲੋਵੇਰਾ ਅਤੇ ਔਲੇ ਦਾ ਜੂਸ ਸ਼ਾਮਲ ਕਰੋ।
ਇਹ ਬੁਰੀਆਂ ਆਦਤਾਂ ਸਿਹਤ ਲਈ ਨੇ ਚੰਗੀਆਂ
NEXT STORY