ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਮਿਥੁਨ ਚੱਕਰਵਰਤੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪੇਟ 'ਚ ਦਰਦ ਸੀ ਅਤੇ ਕਾਫੀ ਉਲਟੀਆਂ ਹੋ ਰਹੀਆਂ ਸਨ। ਐਤਵਾਰ ਨੂੰ ਮਿਥੁਨ ਨੂੰ ਮੁੰਬਈ ਦੇ ਕਾਂਦਿਵਲੀ ਇਲਾਕੇ ਦੇ ਰੱਖਿਆ ਹਸਪਤਾਲ 'ਚ ਕਰੀਬ ਚਾਰ ਵਜੇ ਦਾਖਲ ਕਰਵਾਇਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਮਿਥੁਨ ਨੂੰ ਅਚਾਨਕ ਸਵੇਰੇ 4 ਵਜੇ ਦੇ ਕਰੀਬ ਹਸਪਤਾਲ 'ਚ ਲਿਜਾਇਆ ਗਿਆ। ਇਕ ਘੰਟੇ ਤੱਕ ਉਨ੍ਹਾਂ ਨੂੰ ਅੋਬਜ਼ਰਵੇਸ਼ਨ 'ਚ ਰੱਖਿਆ ਗਿਆ। ਉਨ੍ਹਾਂ ਦੇ ਪੇਟ 'ਚ ਜ਼ਬਰਦਸਤ ਦਰਦ ਸੀ। ਜਦੋਂ ਹਸਪਤਾਲ ਨਾਲ ਸੰਪਰਕ ਕੀਤਾ ਗਿਆ ਤਾਂ ਡਾ. ਅਕੁੰਰ ਨੇ ਦੱਸਿਆ ਕਿ ਹਾਂ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਸਵੇਰੇ ਛੇ ਵਜੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ। ਹੁਣ ਉਨ੍ਹਾਂ ਨੇ ਕਿਸੇ ਹੋਰ ਹਸਪਤਾਲ 'ਚ ਲਿਜਾਇਆ ਗਿਆ ਹੈ।
ਲੋਕ ਹੁਣ ਮੈਨੂੰ ਗੋਦ ਲੈਣਾ ਚਾਹੁੰਦੇ ਹਨ : ਦੀਪਿਕਾ
NEXT STORY