ਮੁੰਬਈ (ਏਜੰਸੀਆਂ) - ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਨ ਦਾ ਕਹਿਣਾ ਹੈ ਕਿ ਫਿਲਮ ਪੀਕੂ ਦੇਖਣ ਤੋਂ ਬਾਅਦ ਲੋਕ ਉਸ ਨੂੰ ਗੋਦ ਲੈਣਾ ਚਾਹੁੰਦੇ ਹਨ। ਦੀਪਿਕਾ ਦੀ ਫਿਲਮ ਪੀਕੂ ਹਾਲ 'ਚ ਹੀ ਰਿਲੀਜ਼ ਹੋਈ ਹੈ। ਫਿਲਮ 'ਚ ਦੀਪਿਕਾ ਨੇ ਆਪਣੇ ਬਜ਼ੁਰਗ ਪਿਤਾ ਦੀ ਦੇਖਭਾਲ ਕਰਨ ਵਾਲੀ ਨਿਸਵਾਰਥ ਬੇਟੀ ਦਾ ਕਿਰਦਾਰ ਨਿਭਾਇਆ ਹੈ ਜਿਸ ਲਈ ਉਸ ਨੂੰ ਕਾਫੀ ਸ਼ਲਾਘਾ ਮਿਲੀ ਹੈ। ਫਿਲਮ ਇਕ ਪਿਓ ਤੇ ਧੀ ਦੇ ਰਿਸ਼ਤੇ ਦੀ ਕਹਾਣੀ ਹੈ, ਜਿਸ 'ਚ ਦੀਪਿਕਾ ਦੇ ਪਿਤਾ ਦੀ ਭੂਮਿਕਾ ਸੁਪਰਸਟਾਰ ਅਮਿਤਾਭ ਬੱਚਨ ਨੇ ਨਿਭਾਈ ਹੈ। ਦੀਪਿਕਾ ਨੇ ਕਿਹਾ ਕਿ ਫਿਲਮ ਨੂੰ ਕਾਫੀ ਚੰਗੀ ਪ੍ਰਤੀਕਿਰਿਆ ਮਿਲੀ ਹੈ। ਉਸ ਨੇ ਕਿਹਾ ਕਿ ਉਸ ਨੂੰ ਫਿਲਮ ਤੋਂ ਇੰਨੀ ਵੱਡੀ ਕਾਮਯਾਬੀ ਦੀ ਉਮੀਦ ਨਹੀਂ ਸੀ। ਅਸੀਂ ਇਹ ਤਾਂ ਸੋਚਿਆ ਸੀ ਕਿ ਫਿਲਮ ਲੋਕਾਂ ਨੂੰ ਪਸੰਦ ਆਏਗੀ ਪਰ ਅਸੀਂ ਇੰਨੀ ਵੱਡੀ ਕਾਮਯਾਬੀ ਬਾਰੇ ਨਹੀਂ ਸੋਚਿਆ ਸੀ। ਇਹ ਤਾਂ ਸਾਡੀ ਉਮੀਦ ਤੋਂ ਵੀ ਅੱਗੇ ਨਿਕਲ ਗਈ। ਦੀਪਿਕਾ ਨੇ ਕਿਹਾ ਕਿ ਫਿਲਮ ਦੇਖਣ ਤੋਂ ਬਾਅਦ ਕਈ ਲੋਕ ਮੈਨੂੰ ਗੋਦ ਲੈਣਾ ਚਾਹੁੰਦੇ ਹਨ, ਇਹ ਬੇਹੱਦ ਭਾਵਨਾਤਮਕ ਅਨੁਭਵ ਹੈ। ਉਸ ਨੇ ਕਿਹਾ ਕਿ ਮੇਰੇ ਪਰਿਵਾਰ ਨੇ ਵੀ ਫਿਲਮ ਦੇਖੀ ਹੈ ਤੇ ਫਿਲਮ ਦੇਖ ਕੇ ਉਹ ਹੈਰਾਨ ਰਹਿ ਗਏ। ਜ਼ਿਕਰਯੋਗ ਹੈ ਕਿ ਫਿਲਮ ਪਹਿਲੇ ਹਫਤੇ 'ਚ 44.52 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ ਤੇ ਅਜੇ ਵੀ ਸਿਨੇਮਾਘਰਾਂ 'ਚ ਚੱਲ ਰਹੀ ਹੈ। ਸਿਰਫ ਨਾਂ ਲਈ ਮਹਿਲਾ ਪ੍ਰਧਾਨ ਫਿਲਮਾਂ ਨਹੀਂ ਕਰਾਂਗੀ : ਦੀਪਿਕਾ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਮਹਿਲਾ ਪ੍ਰਧਾਨ ਫਿਲਮਾਂ ਕਰੇਗੀ ਪਰ ਫਿਲਮ ਦੀ ਕਹਾਣੀ ਤੇ ਉਸ ਦਾ ਕਿਰਦਾਰ ਉਸ ਨੂੰ ਪਸੰਦ ਆਉਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਮੈਂ ਸਿਰਫ ਨਾਂ ਲਈ ਹੀ ਮਹਿਲਾ ਪ੍ਰਧਾਨ ਫਿਲਮ ਨਹੀਂ ਕਰਨਾ ਚਾਹੁੰਦੀ। ਫਿਲਮ ਦੀ ਕਹਾਣੀ ਪੀਕੂ ਵਰਗੀ ਰੋਮਾਂਚਕ ਹੋਣੀ ਚਾਹੀਦੀ ਹੈ ਤੇ ਮੇਰਾ ਕਿਰਦਾਰ ਵੀ ਚੁਣੌਤੀਪੂਰਨ ਹੋਣਾ ਚਾਹੀਦਾ ਹੈ।
ਪੰਜਾਬੀ ਸਿੰਗਰ 'ਮੀਕਾ' ਦੀ ਸਤਾਈ ਹੋਈ ਔਰਤ ਨੇ ਆਪੇ ਤੋਂ ਬਾਹਰ ਹੋ ਇਹ ਕੀ ਕਰ ਲਿਆ!
NEXT STORY