ਮੁੰਬਈ- ਅਦਾਕਾਰਾ ਸ਼ਰਧਾ ਕਪੂਰ ਨੂੰ ਇਨ੍ਹੀਂ ਦਿਨੀਂ ਉਸ ਦੀ ਫਿਲਮ 'ਏ.ਬੀ.ਸੀ.ਡੀ 2' ਦੇ 'ਸੁਣ ਸਾਥੀਆ' ਗਾਣੇ ਲਈ ਕਾਫੀ ਸ਼ੰਲਾਘਾ ਮਿਲ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਲਈ ਇਹ ਇਕ ਚੁਣੌਤੀਪੂਰਨ ਗਾਣਾ ਸੀ। ਸ਼ਰਧਾ ਨੇ ਕਿਹਾ ਹੈ ਕਿ ਮੈਨੂੰ ਪਤਾ ਨਹੀਂ ਕਿ ਮੈਂ ਕੀ ਕਹਾਂ। ਲੋਕਾਂ ਤੋਂ ਮਿਲ ਰਹੀ ਪ੍ਰਤੀਕਿਰਿਆ ਪ੍ਰੇਰਣਦਾਇਕ ਹੈ। ਇਹ ਫਿਲਮ 'ਚ ਮੇਰਾ ਪਸੰਦੀਦਾ ਗਾਣਾ ਹੈ। ਇਹ ਇਕ ਪਿਆਰਾ ਗੀਤ ਹੈ। ਇਸ 'ਚ ਇਕ ਰੋਮਾਂਟਿਕ ਭਾਵ ਹੈ। ਮੇਰੇ ਲਈ ਇਹ ਬਹੁਤ ਚੁਣੌਤੀਪੂਰਨ ਗਾਣਾ ਸੀ। 'ਏ.ਬੀ.ਸੀ.ਡੀ.2' ਗਾਣੇ ਦੇ ਨਿਰਦੇਸ਼ਕ ਰੈਮੋ ਡਿਸੂਜਾ ਹਨ। ਸ਼ਰਧਾ ਕਹਿੰਦੀ ਹੈ ਕਿ ਉਸ ਨੂੰ ਫਿਲਮ 'ਚ ਸਰੀਰਿਕ ਰੂਪ ਤੋਂ ਇਕ ਡਾਂਸਰ ਦੀ ਤਰ੍ਹਾਂ ਦਿਖਣਾ ਸੀ। ਰੈਮੋ ਵੀ ਚਾਹੁੰਦੇ ਸਨ ਕਿ ਮੈਂ ਅਤੇ ਵਰੁਣ ਡਾਂਸਰਾਂ ਦੀ ਨਜ਼ਰ ਆਈਏ। ਇਹ ਫਿਲਮ 19 ਜੂਨ ਨੂੰ ਰਿਲੀਜ਼ ਹੋਵੇਗੀ।
'ਬੀ. ਏ. ਪਾਸ' ਦੀ ਅਭਿਨੇਤਰੀ ਨੇ ਵੱਢਿਆ ਖੁਦ ਦਾ ਗਲਾ (ਵੀਡੀਓ)
NEXT STORY