ਮੁੰਬਈ- ਇਥੋਂ ਦੇ ਅੰਧੇਰੀ ਵੈਸਟ 'ਚ ਐਤਵਾਰ ਰਾਤ ਰਹੱਸਮਈ ਹਾਲਾਤ 'ਚ ਇਕ 40 ਸਾਲਾ ਮਾਡਲ-ਅਭਿਨੇਤਰੀ ਸ਼ਿਖਾ ਜੋਸ਼ੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਸਨਸਨੀ ਫੈਲ ਗਈ। ਸ਼ਿਖਾ ਨੇ ਪਿਛਲੇ ਸਾਲ ਆਈ ਫਿਲਮ ਬੀ. ਏ. ਪਾਸ 'ਚ ਅਭਿਨੈ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋ ਮਹੀਨੇ ਪਹਿਲਾਂ ਹੀ ਸ਼ਿਖਾ ਮੁੰਬਈ ਗਈ ਸੀ ਤੇ ਅੰਧੇਰੀ ਵੈਸਟ ਦੀ ਨਿਊ ਮਾਧਾ ਕਾਲੋਨੀ 'ਚ ਇਕ ਦੋਸਤ ਨਾਲ ਰਹਿ ਰਹੀ ਸੀ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਘਟਨਾ ਸ਼ਨੀਵਾਰ ਸ਼ਾਮ ਲਗਭਗ 6.30 ਵਜੇ ਦੀ ਹੈ।
ਪੁਲਸ ਇੰਸਪੈਕਟਰ ਰਵਿੰਦਰਨਾਥ ਪਵਾਰ ਨੇ ਦੱਸਿਆ ਕਿ ਸ਼ਿਖਾ ਚਾਕੂ ਲੈ ਕੇ ਬਾਥਰੂਮ ਗਈ। ਕੁਝ ਦੇਰ ਬਾਅਦ ਸਾਥੀ ਨੇ ਸ਼ਿਖਾ ਨੂੰ ਬਾਹਰ ਆਉਣ ਲਈ ਕਿਹਾ। ਜਦੋਂ ਸ਼ਿਖਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਗਲ ਤੋਂ ਖੂਣ ਵਹਿ ਰਿਹਾ ਸੀ। ਪੁਲਸ ਅਫਸਰ ਨੇ ਇਹ ਵੀ ਦੱਸਿਆ ਕਿ ਸ਼ਿਖਾ ਦੀ ਦੋਸਤ ਉਸ ਨੂੰ ਲੈ ਕੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਲੈ ਗਈ, ਜਿਥੇ ਸ਼ਿਖਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ ਹਸਪਤਾਲ ਦੇ ਰਸਤੇ 'ਤੇ ਸ਼ਿਖਾ ਹੋਸ਼ 'ਚ ਸੀ ਤੇ ਗੱਲਬਾਤ ਵੀ ਕਰ ਰਹੀ ਸੀ।
ਸੰਨੀ ਲਿਓਨ ਦੀਆਂ ਇਹ ਤਸਵੀਰਾਂ ਤੁਹਾਡੀ ਸ਼ਾਮ ਬਣਾ ਦੇਣਗੀਆਂ ਹਸੀਨ (ਦੇਖੋ ਤਸਵੀਰਾਂ)
NEXT STORY