ਮੁੰਬਈ- ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੇ ਗੋਡੇ 'ਚ ਦਰਦ ਹੈ। ਫਿਰ ਵੀ ਉਹ ਰਾਹੁਲ ਢੋਲਕੀਆ ਨਿਰਦੇਸ਼ਿਤ ਫਿਲਮ 'ਰਈਸ' 'ਚ ਗਰਬਾ ਲਈ ਜੀਅ-ਜਾਨ ਨਾਲ ਪ੍ਰੈਕਟਿਸ ਕਰ ਰਹੇ ਹਨ। ਸ਼ਾਹਰੁਖ ਨੇ ਸੋਮਵਾਰ ਰਾਤ ਆਪਣੇ ਟਵਿਟਰ ਪੇਜ 'ਤੇ ਲਿਖਿਆ, 'ਤਾਂ ਚਲਦੇ ਹਾਂ। ਸ਼ਾਟ ਲਈ ਆਖਰੀ ਸੱਦਾ। ਗੋਡਾ ਦਰਦ ਕਰ ਰਿਹਾ ਹੈ। ਜਾਣਾ ਹੋਵੇਗਾ ਤੇ ਆਪਣੇ ਗਰਬਾ ਦਾ ਅਭਿਆਸ ਕਰਨਾ ਹੋਵੇਗਾ। ਸਾਰੇ ਪਿਆਰੇ-ਪਿਆਰੇ ਲੋਕਾਂ ਨੂੰ ਖੁਦਾ ਹਾਫਿਜ਼। ਖੂਬ ਮੁਸਕਰਾਓ।'
ਐਕਸ਼ਨ-ਰੋਮਾਂਚ ਨਾਲ ਭਰਪੂਰ ਰਈਸ 'ਚ ਸ਼ਾਹਰੁਖ ਇਕ ਗੈਂਗਸਟਰ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ 'ਚ ਨਵਾਜ਼ੂਦੀਨ ਸਿੱਦਿਕੀ ਤੇ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਵੀ ਹਨ। ਫਿਲਮ ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ। ਸ਼ਾਹਰੁਖ ਨੂੰ ਪਿਛਲੇ ਸਾਲ ਫਰਾਹ ਖਾਨ ਦੀ ਹੈਪੀ ਨਿਊ ਈਅਰ ਦੀ ਸ਼ੂਟਿੰਗ ਦੌਰਾਨ ਵੀ ਸੱਟ ਲੱਗੀ ਸੀ। ਉਸ ਸਮੇਂ ਉਸ ਦੇ ਮੋਢੇ ਤੋਂ ਇਲਾਵਾ ਗੋਡੇ 'ਤੇ ਸੱਟ ਲੱਗੀ ਸੀ।
ਅਜੇ ਦੇਵਗਨ ਨੇ ਸੈੱਟ ਕੀਤਾ ਨਵਾਂ ਟਰੈਂਡ
NEXT STORY