ਮੁੰਬਈ- ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਨੇ ਫਿਲਮ ਇੰਡਸਟਰੀ 'ਚ ਨਵਾਂ ਟਰੈਂਡ ਸੈੱਟ ਕਰ ਦਿੱਤਾ ਹੈ। ਅਜੇ ਦੇਵਗਨ ਨੇ ਆਪਣੀ ਨਵੀਂ ਫਿਲਮ 'ਸ਼ਿਵਾਏ' ਦੇ ਇਕ ਵੀ ਫ੍ਰੇਮ ਦੀ ਸ਼ੂਟਿੰਗ ਕੀਤੇ ਬਿਨਾਂ ਹਾਲੀਵੁੱਡ ਸਟਾਈਲ ਪੋਸਟ ਜਾਰੀ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਫਿਲਮ ਨੂੰ ਹੁਣ ਤੋਂ ਚਰਚਾ 'ਚ ਰੱਖਣ ਲਈ ਅਜੇ ਨੇ ਅਜਿਹਾ ਕੀਤਾ ਹੈ।
ਅਜੇ ਦੇਵਗਨ ਦੇ ਨਿਰਦੇਸ਼ਨ 'ਚ ਆਉਣ ਵਾਲੀ ਫਿਲਮ ਸ਼ਿਵਾਏ ਦਾ ਆਨਲਾਈਨ ਪੋਸਟਰ ਹਾਲ ਹੀ 'ਚ ਜਾਰੀ ਹੋਇਆ ਹੈ। ਪੋਸਟਰ 'ਚ ਅਜੇ ਦੀ ਪਿੱਠ ਤੇ ਮੋਢੇ 'ਤੇ ਤ੍ਰਿਸ਼ੂਲ ਤੇ ਸੱਪ ਦਾ ਟੈਟੂ ਨਜ਼ਰ ਆ ਰਿਹਾ ਹੈ, ਹਾਲਾਂਕਿ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਲਗਾਤਾਰ ਦੇਰੀ ਹੋ ਰਹੀ ਹੈ ਤੇ ਨਿਰਧਾਰਿਤ ਸ਼ੈਡਿਊਲ ਮੁਤਾਬਕ ਫਿਲਮ ਅੱਗੇ ਨਹੀਂ ਵੱਧ ਰਹੀ। ਮੰਨਿਆ ਜਾ ਰਿਹਾ ਹੈ ਕਿ ਫਿਲਮ ਦੋ ਸਾਲ ਬਾਅਦ ਰਿਲੀਜ਼ ਹੋਵੇਗੀ।
ਜੱਗਾ ਜਾਸੂਸ 'ਚ ਕੈਟਰੀਨਾ ਕੈਫ ਬਣੇਗੀ ਪੱਤਰਕਾਰ
NEXT STORY