ਕੋਈ ਬਾਤ ਖੁਸ਼ੀ ਦੀ ਪਾ ਸੱਜਣਾਂ, ਅਸੀ ਬਹੁਤ ਉਦਾਸੇ ਹਾਂ,
ਖੋਟ ਵੀ ਦਿਲ ਚੋਂ ਨਿਕਲ ਗਈ, ਹਰ ਥਾਂ ਤਰਾਸ਼ੇ ਹਾਂ,
ਜੋ ਦਰਦ ਦਿਲਾਂ ਨੂੰ ਲਾਉਂਦੀ ਸੀ, ਬਾਤ ਜੁਬਾਨੋ ਫਿਸਲ ਗਈ,
ਸਰੀਰ ਤੋਂ ਜਿਉਂਦੇ ਜਾਪਦੇ ਹਾਂ, ਰੂਹ ਤਾਂ ਪਾਸੇ ਨਿਕਲ ਗਈ,
ਯਾਰ ਨਿਖੇੜਾ ਕਰ ਗਏ, ਸਾਨੂੰ ਜੱਗ ਵੀ ਨਾ ਝੱਲਿਆ ਏ,
ਵਿਛੜਿਆਂ ਨੂੰ ਸਦੀਆਂ ਬੀਤ ਗਈਆਂ,ਨਾ ਉਹਨਾਂ ਸੁਨੇਹਾ ਘੱਲਿਆ ਏ,
ਸਾਡੇ ਹਾਲ ਬੇਹਾਲ ਹੋ ਗਏ,ਨਾ ਉਹਨਾਂ ਤੱਕਿਆ ਮੱਦੜੇ ਹਾਲਾਂ ਨੂੰ,
ਕਮਜੋਰੀ ਤਾਂ ਵਿਚ ਹੀ ਸਾਡੇ ਸੀ ,ਜੋ ਸਮਝ ਸਕੇ ਨਾ ਚਾਲਾਂ ਨੂੰ,
ਨਾ ਦੋਸ਼ ਕਿਸੇ ਨੂੰ ਦੇਵਾਂ, ਮੈਂ ਜਿੰਦ ਆਪ ਉਜਾੜੀ ਏ,
ਨਾ ਦੋਸ਼ ਆਪ ਨੂੰ ਦੇਵਾਂ ਇਸ਼ਕ ਜਾਤ ਹੀ ਮਾੜੀ ਏ,
ਜਿਦਾਂ ਦੀ ਜਿੰਦ ਮਾਰੀ, ਇਕੋ ਈਨ ਬਣਾਈ ਬੈਠੀ ਏ,
ਜ਼ਿੰਦਗੀ ਵੀ ਵਾਂਗ ਹੀ ਰੱਸੀ ਦੇ, ਹੁਣ ਵੱਟ ਚੜ੍ਹਾਈ ਬੈਠੀ ਏ,
ਕਿਉਂ ਦਿਲ ਮੇਰੇ ਦੇ ਕਾਤਲ ਨੂੰ, ਲੱਗਦੀ ਨਾ ਕੋਈ ਧਾਰਾ ਏ,
ਉਹ ਘੁੰਮਦੇ ਬੇਕਸੂਰ ਪਏ, ਲਾ ਦੋਸ਼ ਸਾਡੇ ਸਿਰ ਸਾਰਾ ਏ,
ਆਸਾਂ ਦੇ ਦੀਵੇ ਬੁਝ ਗਏ, ਕਿਸਮਤ ਵੀ ਸਾਡੀ ਹਾਰੀ ਏ,
ਡੁੱਬਦੇ ਤਾਂ ਲੱਖਾਂ ਤੱਕੇ ਸੀ ਹੁਣ ਚੋਹਾਨਾਂ ਤੇਰੀ ਵਾਰੀ ਏ,........
ਪੀ.ਐਸ.ਚੋਹਾਨ,
ਪਿੰਡ-ਕਾਲੋ ਮਾਜਰਾ, ਤਹਿ-ਰਾਜਪੁਰਾ(ਪਟਿਆਲਾ)
ਸਮਾਜਿਕ ਏਕਤਾ ਲਈ ਪਰਉਪਕਾਰ ਅਤੇ ਸੇਵਾ ਜ਼ਰੂਰੀ ਅੰਗ
NEXT STORY